ਜੰਮੂ-ਕਸ਼ਮੀਰ ਪੁਲਸ ਮੈਡਲਾਂ ਤੋਂ ਹਟੇਗੀ ਸ਼ੇਖ ਅਬਦੁੱਲਾ ਦੀ ਤਸਵੀਰ, ਲਾਇਆ ਜਾਵੇਗਾ ਰਾਸ਼ਟਰੀ ਚਿੰਨ੍ਹ

05/24/2022 11:03:23 AM

ਜੰਮੂ (ਭਾਸ਼ਾ)- ਜੰਮੂ ਅਤੇ ਕਸ਼ਮੀਰ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਬਹਾਦਰੀ ਅਤੇ ਸੇਵਾ ਲਈ ਦਿੱਤੇ ਜਾਣ ਵਾਲੇ ਜੰਮੂ ਅਤੇ ਕਸ਼ਮੀਰ ਪੁਲਸ ਮੈਡਲਾਂ ’ਤੇ ਲੱਗੀ ਸ਼ੇਖ ਅਬਦੁੱਲਾ ਦੀ ਤਸਵੀਰ ਨੂੰ ਹਟਾ ਕੇ ਹੁਣ ਰਾਸ਼ਟਰੀ ਚਿੰਨ੍ਹ ਲਗਾਇਆ ਜਾਵੇਗਾ। ਅਬਦੁੱਲਾ ਨੈਸ਼ਨਲ ਕਾਨਫਰੰਸ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਸਨ।

ਇਹ ਵੀ ਪੜ੍ਹੋ : ਟ੍ਰਾਈ ਸਾਈਕਲ ਨੂੰ ਧੱਕਾ ਲਗਾਉਂਦੀ ਪਤਨੀ ਦੇ ਦਰਦ ਨੇ ਝੰਜੋੜਿਆ ਦਿਲ, ਮੰਗਤੇ ਨੇ ਖ਼ਰੀਦੀ ਮੋਪੇਡ

ਮੈਡਲਾਂ ’ਤੇ ਅਸ਼ੋਕ ਸਤੰਭ ਦੀ ਚਿੰਨ੍ਹ ਲਗਾਉਣ ਸਬੰਧੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸਰਕਾਰ ਨੇ 'ਸ਼ੇਰ ਏ ਕਸ਼ਮੀਰ ਪੁਲਸ ਮੈਡਲ' ਦਾ ਨਾਮ ਬਦਲ ਕੇ ਜੰਮੂ ਕਸ਼ਮੀਰ ਪੁਲਸ ਮੈਡਲ ਕਰ ਦਿੱਤਾ ਸੀ। 'ਸ਼ੇਰ ਏ ਕਸ਼ਮੀਰ' ਸ਼ੇਖ ਅਬਦੁੱਲਾ ਨੂੰ ਕਿਹਾ ਜਾਂਦਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha