ਦਾਅਵੇ 'ਤੇ ਕਾਇਮ ਸ਼ੇਹਲਾ ਰਸ਼ੀਦ, ਪੁੱਛਿਆ- ਸਬੂਤ ਦੇਵਾਂਗੀ ਤਾਂ ਕੀ ਫੌਜ ਕਰੇਗੀ ਕਾਰਵਾਈ?

08/20/2019 12:37:07 PM

ਜੰਮੂ— ਕਸ਼ਮੀਰ 'ਤੇ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਆਈ ਸ਼ੇਹਲਾ ਰਸ਼ੀਦ ਨੇ ਇਕ ਵਾਰ ਫਿਰ ਆਪਣਾ ਦਾਅਵਾ ਦੋਹਰਾਇਆ ਹੈ। ਸ਼ੇਹਲਾ ਰਸ਼ੀਦ ਨੇ ਕਿਹਾ ਕਿ ਮੈਂ ਸਰਕਾਰ ਅਤੇ ਭਾਰਤੀ ਫੌਜ ਨੂੰ ਸਬੂਤ ਦੇਣ ਲਈ ਤਿਆਰ ਹਾਂ। ਜੇਕਰ ਮੇਰੇ ਦੋਸ਼ ਸਹੀ ਹੋਣਗੇ ਤਾਂ ਕਈ ਫੌਜ ਕਾਰਵਾਈ ਕਰੇਗੀ? ਸ਼ੇਹਲਾ ਰਸ਼ੀਦ ਨੇ ਕਿਹਾ ਕਿ 370 ਹਟਣ ਤੋਂ ਬਾਅਦ ਅੱਤਵਾਦ ਵਧੇਗਾ। ਲੋਕ ਪਹਿਲਾਂ ਤੋਂ ਹੀ ਲਾਪਤਾ ਹੋ ਰਹੇ ਹਨ। ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਜੇ.ਐੱਨ.ਯੂ.ਐੱਸ.ਯੂ. ਦੀ ਸਾਬਕਾ ਉੱਪ ਪ੍ਰਧਾਨ ਸ਼ੇਹਲਾ ਨੇ ਐਤਵਾਰ ਨੂੰ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਲੜੀਵਾਰ 10 ਟਵੀਟ ਕੀਤੇ ਸਨ। ਆਪਣੇ ਪੋਸਟ 'ਚ ਉਸ ਨੇ ਦਾਅਵਾ ਕੀਤਾ ਸੀ ਕਿ ਘਾਟੀ 'ਚ ਮੌਜੂਦਾ ਹਾਲਾਤ ਖਰਾਬ ਹੋ ਗਏ ਹਨ। ਸ਼ੇਹਲਾ ਨੇ ਲਿਖਿਆ ਸੀ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਪੁਲਸ ਕੋਲ ਕਾਨੂੰਨ-ਵਿਵਸਥਾ ਦਾ ਕੋਈ ਅਧਿਕਾਰੀ ਮੌਜੂਦ ਨਹੀਂ ਹੈ। ਦੱਸਣਯੋਗ ਹੈ ਕਿ ਸ਼ੇਹਲਾ ਦੇ ਸਾਰਿਆਂ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਭਾਰਤੀ ਫੌਜ ਨੇ ਇਨ੍ਹਾਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ। ਫੌਜ ਨੇ ਕਿਹਾ ਸੀ ਕਿ ਅਜਿਹੀਆਂ ਝੂਠੀਆਂ ਅਤੇ ਫਰਜ਼ੀ ਖਬਰਾਂ ਅਸਮਾਜਿਕ ਤੱਤਾਂ ਅਤੇ ਸੰਗਠਨਾਂ ਵਲੋਂ ਕਸ਼ਮੀਰ ਦੀ ਜਨਤਾ ਵਲੋਂ ਲੋਕਾਂ ਨੂੰ ਭੜਕਾਉਣ ਲਈ ਫੈਲਾਈਆਂ ਜਾ ਰਹੀਆਂ ਹਨ।


DIsha

Content Editor

Related News