10 ਗਰਭਪਾਤ, 22 IVF ਤੋਂ ਬਾਅਦ ਇਹ ਮਹਿਲਾ ਬਣੀ ਮਾਂ

08/24/2018 1:59:02 PM

ਅਹਿਮਦਾਬਾਦ— ਦੁਨੀਆ 'ਚ ਇਕ ਮਹਿਲਾ ਲਈ ਮਾਂ ਬਣਨ ਦਾ ਅਹਿਸਾਸ ਸਭ ਤੋਂ ਖਾਸ ਅਹਿਸਾਸਾਂ ਚੋਂ ਇਕ ਹੁੰਦਾ ਹੈ ਪਰ ਅਹਿਮਦਾਬਾਦ ਦੀ ਇਹ ਮਹਿਲਾ ਨੂੰ ਮਾਂ ਬਣਨ ਲਈ ਇਕ ਲੰਬਾ ਇੰਤਜ਼ਾਰ ਅਤੇ ਕਸ਼ਟ ਝੱਲਣਾ ਪਿਆ। 10 ਗਰਭਪਾਤ ਅਤੇ 22 ਆਈ. ਵੀ. ਐੱਫ. ਸਾਈਕਲਸ ਤੋਂ ਬਾਅਦ ਜਾਮਨਗਰ ਦੀ ਸ਼ੀਤਲ ਠੱਕਰ (36) ਮਾਂ ਬਣ ਗਈ। ਸ਼ੀਤਲ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। 
ਮਾਹਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ 3-5 ਆਈ. ਵੀ. ਐੱਫ. ਸਾਈਕਲਸ ਤੋਂ ਬਾਅਦ ਵੀ ਰਿਜ਼ਲਟ ਨਾ ਮਿਲਣ 'ਤੇ ਹਾਰ ਮੰਨ ਲੈਂਦੇ ਹਨ। ਸ਼ੀਤਲ ਨੇ ਕਿਹਾ ਕਿ ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਹਾਰ ਨਹੀਂ ਮਨੁੰਗੀ। ਮੇਰਾ ਮੰਨ ਸੀ ਕਿ ਮੈਂ ਮਾਂ ਬਣਨਾ ਹੈ, ਫਿਰ ਭਾਵੇਂ ਹੀ ਕੁਝ ਵੀ ਕਰਨਾ ਪਵੇ।

ਸ਼ੀਤਲ ਨੇ ਕਿਹਾ ਕਿ ਇਸ ਦੌਰਾਨ ਲੱਗੇ ਸੈਕੜੇ ਇੰਜੈਕਸ਼ਨਜ਼ ਅਤੇ ਗਰਭਪਾਤ ਬਹੁਤ ਦਰਦਨਾਕ ਹੁੰਦੇ ਸਨ ਪਰ ਮੈਂ ਉਮੀਦ ਨਹੀਂ ਛੱਡੀ। ਪਰਿਵਾਰ ਨੇ ਬੱਚੀ ਦਾ ਨਾਂ ਪੰਕਤੀ ਰੱਖਿਆ ਹੈ। ਸ਼ੀਤਲ ਨੇ ਆਪਣੇ ਮਾਂ ਬਣਨ ਦੀ ਸਿਹਰਾ ਆਪਣੇ ਪਤੀ ਪ੍ਰਣਵ ਨੂੰ ਵੀ ਦਿੱਤਾ, ਜਿੰਨ੍ਹਾਂ ਨੇ ਇਸ ਦਰਦਨਾਕ ਸਫਰ ਨੂੰ ਵਿਚਕਾਰ ਨਹੀਂ ਛੱਡਿਆ। ਸ਼ੀਤਲ ਨੇ ਕਿਹਾ ਕਿ ਇਲਾਜ ਦੌਰਾਨ ਆਪਣਾ ਧਿਆਨ ਵੰਡਣ ਲਈ ਮੈਂ ਲਾਅ 'ਚ ਪੋਸਟ ਗ੍ਰੈਜ਼ੂਏਟ ਵੀ ਕੀਤੀ। 

ਦੱਸਿਆ ਜਾ ਰਿਹਾ ਹੈ ਕਿ ਮਾਂ ਬਣਨ ਦਾ ਸੁੱਖ ਅਤੇ ਲਾਅ 'ਚ ਕਰੀਅਰ ਬਣਨ ਦੀ ਖੁਸ਼ੀ ਵੀ ਸ਼ੀਤਲ ਨੂੰ ਲਗਭਗ ਇਕੱਠੀ ਹੀ ਮਿਲੀ ਹੈ। ਬੱਚੀ ਦਾ ਜਨਮ ਜਿੱਥੇ 15 ਅਗਸਤ ਨੂੰ ਹੋਇਆ ਹੈ। ਉੱਥੇ ਪਬਲਿਕ ਪ੍ਰਾਸੀਕਿਊਟਰ (ਲੋਕ ਪ੍ਰਾਸਕਿਊਟਰ) ਦੇ ਅਹੁਦੇ 'ਤੇ ਤਾਇਨਾਤੀ ਦਾ ਪੱਤਰ ਵੀ ਕੁਝ ਦਿਨ ਪਹਿਲਾਂ ਹੀ ਮਿਲਿਆ। ਇਹ ਸਾਹਮਣੇ ਆਇਆ ਹੈ ਕਿ ਸ਼ੀਤਲ ਦੇ 2 ਅੰਡਾਸ਼ਾਯ 'ਚ ਸਿਰਫ ਇਕ ਹੀ ਕੰਮ ਕਰ ਰਿਹਾ ਸੀ। ਨਾਲ ਹੀ ਉਨ੍ਹਾਂ ਦੇ ਗਰਭਪਾਤ 'ਚ ਵੀ ਦਿੱਕਤ ਸੀ ਪਰ ਸ਼ੀਤਲ ਨੇ ਇਸ ਦਾ ਆਯੁਰਵੈਦਿਕ ਅਤੇ ਐਲੋਪੈਥ ਰਾਹੀਂ ਕਾਫੀ ਇਲਾਜ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਦਾ ਆਈ. ਵੀ. ਐੱਫ. ਟ੍ਰੀਟਮੈਂਟ 2012 'ਚ ਸ਼ੁਰੂ ਹੋਇਆ ਸੀ।