ਰੋਹਤਕ ਦੀ ਸ਼ਨੈਣ ਬਣੀ NDA ਪ੍ਰੀਖਿਆ ਪਾਸ ਕਰਨ ਵਾਲੀ ਦੇਸ਼ ਦੀ ਪਹਿਲੀ ਮੁਟਿਆਰ

06/20/2022 10:03:37 AM

ਰੋਹਤਕ (ਦੀਪਕ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸੁਦਾਨ ਪਿੰਡ ਦੀ ਸ਼ਨੈਣ ਢਾਕਾ ਐੱਨ. ਡੀ. ਏ. ਪ੍ਰੀਖਿਆ ਪਾਸ ਕਰਨ ਵਾਲੀ ਦੇਸ਼ ਦੀ ਪਹਿਲੀ ਮੁਟਿਆਰ ਬਣ ਗਈ ਹੈ। ਸਰਕਾਰ ਵਲੋਂ ਐੱਨ. ਡੀ. ਏ.’ਚ ਕੁੜੀਆਂ ਨੂੰ ਦਾਖ਼ਲਾ ਦੇਣ ਦੇ ਐਲਾਨ ਤੋਂ ਬਾਅਦ ਹੋਈ ਪ੍ਰੀਖਿਆ ’ਚ ਦੇਸ਼ ’ਚੋਂ ਸ਼ਨੈਣ ਸਮੇਤ ਕੁੱਲ 51 ਕੁੜੀਆਂ ਦੀ ਚੋਣ ਕੀਤੀ ਗਈ ਹੈ। ਸ਼ਨੈਣ ਕੁੜੀਆਂ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਅਤੇ ਕੁੱਲ ਮਿਲਾ ਕੇ 10ਵਾਂ ਰੈਂਕ ਹਾਸਲ ਕੀਤਾ। ਆਪਣੇ ਪਿਤਾ ਅਤੇ ਵੱਡੀ ਭੈਣ ਨੂੰ ਫੌਜ ਵਿੱਚ ਸੇਵਾ ਕਰਦੇ ਦੇਖ ਕੇ ਸ਼ਨੈਣ ਨੇ ਐਨ. ਡੀ. ਏ. ਵਿੱਚ ਜਾਣ ਦਾ ਮਨ ਬਣਾਇਆ।

ਇਹ ਵੀ ਪੜ੍ਹੋ : ਸਫ਼ਾਈ ਕਰਮਚਾਰੀ ਨੇ ਕਰ ਵਿਖਾਇਆ ਕਮਾਲ, 50 ਸਾਲ ਦੀ ਉਮਰ ’ਚ ਕੀਤੀ 10ਵੀਂ ਪਾਸ

ਇਸ ਤੋਂ ਬਾਅਦ 40 ਦਿਨਾਂ ਵਿੱਚ 10-12 ਘੰਟੇ ਦੀ ਤਿਆਰੀ ਤੋਂ ਬਾਅਦ ਲਿਖਤੀ ਪ੍ਰੀਖਿਆ ਪਾਸ ਕੀਤੀ। ਪਿਤਾ ਵਿਜੇ ਕੁਮਾਰ ਨੇ ਬੇਟੀ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਸ਼ਨੈਣ ਨੇ ਦੱਸਿਆ ਕਿ ਉਹ ਯੂ. ਪੀ. ਐੱਸ. ਸੀ. ਦੀ ਤਿਆਰੀ ਕਰ ਰਹੀ ਸੀ । ਜਿਵੇਂ ਹੀ ਐਨ. ਡੀ. ਏ ’ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਮਿਲੀ ਤਾਂ ਉਸ ਨੇ ਵੀ ਅਪਲਾਈ ਕੀਤਾ। ਪ੍ਰੀਖਿਆ 1 ਨਵੰਬਰ ਨੂੰ ਹੋਈ ਸੀ। ਇਮਤਿਹਾਨ ਪਾਸ ਕਰਨ ਤੋਂ ਬਾਅਦ ਉਸ ਨੇ ਇੰਟਰਵਿਊ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਐੱਨ. ਡੀ. ਏ. ਲਈ ਚੁਣੀ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha