ਬੈਂਕ ਘਪਲੇ ਬਾਰੇ ਸ਼ਤਰੂਘਨ ਸਿਨ੍ਹਾ ਦਾ ਮੋਦੀ 'ਤੇ ਵਾਰ

02/20/2018 3:01:22 PM

ਮੁੰਬਈ — ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਪੰਜਾਬ ਨੈਸ਼ਨਲ ਬੈਂਕ 'ਚ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕੋਲੋਂ ਇਸ ਮਾਮਲੇ 'ਤੇ ਸਪੱਸ਼ਟੀਕਰਨ ਮੰਗਿਆ ਹੈ। ਸ਼੍ਰੀ ਸਿਨ੍ਹਾ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਦਾ ਚੌਕੀਦਾਰ ਵਾਲਾ ਬਿਆਨ ਯਾਦ ਕਰਵਾਉਂਦੇ ਹੋਏ ਕਿਹਾ, ''ਇਕ ਰਾਸ਼ਟਰੀ ਬੈਂਚ ਦੇ ਅਣਕਿਆਸਾ ਘਪਲਾ...ਅਤੇ ਸਰਕਾਰ 'ਚ ਸਰਬਉੱਚ ਅਹੁਦੇ 'ਤੇ ਬੈਠੇ ਲੋਕਾਂ 'ਚ ਸਪੱਸ਼ਟ ਤੌਰ 'ਤੇ ਜ਼ਿੰਮੇਵਾਰੀ ਦੀ ਘਾਟ। ਬੜੇ ਮੀਆਂ ਤੋ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ। ਨਾ ਹੀ ਚੌਕੀਦਾਰ-ਏ-ਵਤਨ ਅਤੇ ਨਾ ਹੀ ਵਿੱਤ ਮੰਤਰਾਲਾ ਵੱਲੋਂ ਕੋਈ ਪ੍ਰਤੀਕਿਰਿਆ ਜਾਂ ਸਪੱਸ਼ਟੀਕਰਨ ਆਇਆ ਹੈ।''
ਸ਼੍ਰੀ ਸਿਨ੍ਹਾ ਨੇ ਕਿਹਾ, ''ਮਾਣਯੋਗ ਸਰ, ਜਦੋਂ ਤੁਸੀਂ ਕਿਹਾ ਸੀ ਕਿ ਕਾਂਗਰਸ ਨੂੰ 60 ਸਾਲ ਦਿੱਤੇ, ਤੁਸੀਂ ਮੈਨੂੰ 60 ਮਹੀਨੇ ਦੇ ਦਿਓ। ਲੋਕਾਂ ਨੂੰ ਉਸ ਐਲਾਨ ਦਾ ਮਤਲਬ ਉਦੋਂ ਸਮਝ ਨਹੀਂ ਆਇਆ। ਅਸੀਂ ਲੋਕ ਹੁਣ ਉਸ ਸੰਕੇਤਕ ਸੰਦੇਸ਼ ਨੂੰ ਸਮਝ ਰਹੇ ਹਾਂ। ਬੱਲੇ-ਬੱਲੇ! ਜਿਓ! ਪੀ. ਐੱਨ. ਬੀ. ਜ਼ਿੰਦਾਬਾਦ। ਜੈ ਹਿੰਦ!''