ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਸਾਹਿਤ ਅਕਾਦਮੀ ਪੁਰਸਕਾਰ, ਬ੍ਰਿਟਿਸ਼ ਕਾਲ ''ਤੇ ਲਿਖੀ ਸੀ ਕਿਤਾਬ

12/18/2019 6:05:15 PM

ਨਵੀਂ ਦਿੱਲੀ— ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੂੰ ਸਾਹਿਤ ਦੀ ਦੁਨੀਆ 'ਚ ਵੱਡਾ ਸਨਮਾਨ ਮਿਲਿਆ ਹੈ। ਸ਼ਸ਼ੀ ਥਰੂਰ ਨੂੰ ਅੰਗਰੇਜ਼ੀ ਭਾਸ਼ਾ 'ਚ ਯੋਗਦਾਨ ਲਈ ਸਾਹਿਤ ਅਕਾਦਮੀ ਪੁਰਸਕਾਰ 2019 ਦੇ ਖਿਤਾਬ ਨਾਲ ਨਵਾਜਿਆ ਗਿਆ ਹੈ। ਕਾਂਗਰਸ ਸੰਸਦ ਮੈਂਬਰ ਨੂੰ ਇਹ ਪੁਰਸਕਾਰ ਉਨ੍ਹਾਂ ਵਲੋਂ ਬ੍ਰਿਟਿਸ਼ ਕਾਲ 'ਤੇ ਲਿਖੀ ਗਈ ‘An Era of Darkness’ ਲਈ ਮਿਲਿਆ ਹੈ। ਇਹ ਕਿਤਾਬ 2016 'ਚ ਰਿਲੀਜ਼ ਹੋਈ ਸੀ। ਸਾਹਿਤ ਅਕਾਦਮੀ ਸੰਸਥਾ ਵਲੋਂ ਬੁੱਧਵਾਰ ਨੂੰ ਕੁੱਲ 23 ਭਾਸ਼ਾਵਾਂ 'ਚ ਯੋਗਦਾਨ ਲਈ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ, ਇਨ੍ਹਾਂ 'ਚੋਂ ਹਿੰਦੀ, ਅੰਗਰੇਜ਼ੀ, ਤਮਿਲ, ਅਸਮੀਆ, ਬਾਂਗਲਾ ਸਮੇਤ 23 ਭਾਸ਼ਾਵਾਂ ਸ਼ਾਮਲ ਹਨ। ਸ਼ਸ਼ੀ ਥਰੂਰ ਨੂੰ ਅੰਗਰੇਜ਼ੀ ਭਾਸ਼ਾ ਲਈ ਪੁਰਸਕਾਰ ਮਿਲਿਆ ਹੈ।

2016 'ਚ ਲਿਖੀ ਸੀ ਇਹ ਕਿਤਾਬ
ਕੇਰਲ ਦੇ ਤਿਰੁਅਨੰਤਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ 2016 'ਚ 'ਐਨ ਏਰਾ ਆਫ ਡਾਰਕਨੈੱਸ' ਕਿਤਾਬ ਲਿਖੀ ਸੀ। ਬ੍ਰਿਟੇਨ 'ਚ ਇਹ ਕਿਤਾਬ Inglorious Empire: What the British Did to India ਦੇ ਨਾਂ ਨਾਲ ਛਪੀ ਸੀ, ਜਿਸ ਦੀ ਸ਼ੁਰੂਆਤੀ 6 ਮਹੀਨੇ 'ਚ ਹੀ 50 ਹਜ਼ਾਰ ਤੋਂ ਵਧ ਕਾਪੀਆਂ ਵਿਕ ਗਈਆਂ ਸਨ। ਇਸ ਕਿਤਾਬ 'ਚ ਸ਼ਸ਼ੀ ਥਰੂਰ ਨੇ ਭਾਰਤ 'ਚ ਹੋਏ ਬ੍ਰਿਟਿਸ਼ ਰਾਜ ਬਾਰੇ ਲਿਖਿਆ ਹੈ, ਜਿਸ 'ਤੇ ਉਨ੍ਹਾਂ 'ਤੇ ਤੰਜ਼ ਵੀ ਹੈ, ਇਤਿਹਾਸ ਦਾ ਹਿੱਸਾ ਵੀ ਹੈ। ਕਿਤਾਬ 'ਚ 1857 ਕ੍ਰਾਂਤੀ, 1919 ਦਾ ਜਲਿਆਂਵਾਲਾ ਬਾਗ, ਈਸਟ ਇੰਡੀਆ ਕੰਪਨੀ ਦਾ ਭਾਰਤ 'ਚ ਆਉਣਾ ਅਤੇ ਫਿਰ ਅੰਗਰੇਜ਼ਾਂ ਦਾ ਭਾਰਤ ਤੋਂ ਚੱਲੇ ਜਾਣ, ਪੂਰੇ ਕਿੱਸੇ ਬਾਰੇ ਦੱਸਿਆ ਗਿਆ ਹੈ।

ਕੁੱਲ 19 ਕਿਤਾਬਾਂ ਲਿਖ ਚੁਕੇ ਹਨ ਥਰੂਰ
ਦੱਸਣਯੋਗ ਹੈ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਹਾਲੇ ਤੱਕ ਕੁੱਲ 19 ਕਿਤਾਬਾਂ ਲਿਖ ਚੁਕੇ ਹਨ, ਜਿਸ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਵੈੱਬਸਾਈਟ ਅਤੇ ਟਵਿੱਟਰ ਅਕਾਊਂਟ 'ਤੇ ਵੀ ਕੀਤਾ ਹੈ। 'ਐਨ ਏਰਾ ਆਫ ਡਾਰਕਨੈੱਸ' ਤੋਂ ਇਲਾਵਾ 'ਮੈਂ ਹਿੰਦੂ ਕਿਉਂ ਹਾਂ?' ‘The Paradoxical Prime Minister’, Nehru: The Invention of India ਵਰਗੀਆਂ ਕਿਤਾਬਾਂ ਸ਼ਾਮਲ ਹਨ, ਜੋ ਕਿ ਇਤਿਹਾਸਕ ਅਤੇ ਸਿਆਸੀ ਦ੍ਰਿਸ਼ਟੀ ਨਾਲ ਕਾਫ਼ੀ ਅਹਿਮ ਹਨ।

ਨੌਜਵਾਨਾਂ ਨੂੰ ਕਾਫੀ ਪਸੰਦ ਹੈ ਥਰੂਰ ਦੀ ਅੰਗਰੇਜ਼ੀ
ਨੌਜਵਾਨ ਅਤੇ ਸੋਸ਼ਲ ਮੀਡੀਆ ਦਾ ਵਧ ਇਸਤੇਮਾਲ ਕਰਨ ਵਾਲੇ ਲੋਕਾਂ 'ਚ ਸ਼ਸ਼ੀ ਥਰੂਰ ਦੀ ਇਕ ਵੱਖ ਪਛਾਣ ਹੈ, ਜੋ ਉਨ੍ਹਾਂ ਨੂੰ ਹੋਰ ਰਾਜਨੇਤਾਵਾਂ ਤੋਂ ਵੱਖ ਕਰਦੀ ਹੈ। ਟਵਿੱਟਰ 'ਚ ਸ਼ਸ਼ੀ ਥਰੂਰ ਦਾ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ, ਉਨ੍ਹਾਂ ਦਾ ਅੰਗਰੇਜ਼ੀ ਬੋਲਣ ਦਾ ਤਰੀਕਾ ਜਾਂ ਖੁੱਲ੍ਹ ਕੇ ਬ੍ਰਿਟੇਨ 'ਚ ਜਾ ਕੇ ਹੀ ਅੰਗਰੇਜ਼ੀ ਸ਼ਾਸਨ ਵਿਰੁੱਧ ਬੋਲਣਾ ਨੌਜਵਾਨਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਹਾਲ ਹੀ 'ਚ ਸ਼ਸ਼ੀ ਥਰੂਰ ਨੇ ਇਕ ਵੈੱਬ ਸ਼ੋਅ ਲਈ ਸਟੈਂਪ ਅੱਪ ਕਾਮੇਡੀ ਵੀ ਕੀਤੀ ਸੀ।

DIsha

This news is Content Editor DIsha