ਸ਼ਸ਼ੀ ਥਰੂਰ ਨੂੰ ਵਿਦੇਸ਼ ਜਾਣ ਦੀ ਮਿਲੀ ਆਗਿਆ

02/22/2020 5:40:26 PM

ਨਵੀਂ ਦਿੱਲੀ—ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੂੰ ਰਾਹਤ ਪ੍ਰਦਾਨ ਕਰਦਿਆਂ 4 ਮਹੀਨਿਆਂ ਲਈ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਦੀ ਅੱਜ ਭਾਵ ਸ਼ਨੀਵਾਰ ਆਗਿਆ ਦੇ ਦਿੱਤੀ। ਥਰੂਰ ਨੇ ਫਰਾਂਸ, ਨਾਰਵੇ ਅਤੇ ਯੂ.ਏ.ਈ. ਜਾਣਾ ਹੈ। 63 ਸਾਲਾ ਥਰੂਰ ਆਪਣੀ ਪਤਨੀ ਸੁਨੰਦਾ ਦੀ ਮੌਤ ਸਬੰਧੀ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਪਿਛਲੇ ਸਾਲ ਨਵੰਬਰ 'ਚ ਉਕਤ 3 ਦੇਸ਼ਾਂ ਦੇ ਦੌਰੇ 'ਤੇ ਜਾਣ ਲਈ ਆਗਿਆ ਮੰਗੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਤੋਂ 20 ਮਈ ਤੱਕ ਉਨ੍ਹਾਂ ਨੂੰ ਅਮਰੀਕਾ ਜਾਣ ਦੀ ਆਗਿਆ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਸ਼ੱਕੀ ਹਾਲਾਤਾਂ 'ਚ 6 ਸਾਲਾਂ ਪਹਿਲਾਂ ਭਾਵ 17 ਜਨਵਰੀ 2014 ਨੂੰ ਇਕ ਹੋਟਲ ਦੇ ਕਮਰੇ 'ਚ ਮ੍ਰਿਤਕ ਮਿਲੀ ਸੀ। ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੀ ਪੱਤਰਕਾਰ ਮੇਹਰ ਤਰਾਰ ਨਾਲ ਟਵਿੱਟਰ 'ਤੇ ਉਨ੍ਹਾਂ ਦੀ ਲੜ੍ਹਾਈ ਹੋਈ ਸੀ।

Iqbalkaur

This news is Content Editor Iqbalkaur