ਕਲਯੁੱਗੀ ਮਾਂ ਨੇ ਸੁੱਟੀ 1 ਦਿਨ ਦੀ ਬੱਚੀ ਕੁੱਤਿਆਂ ਨੇ ਚੁੱਕੀ, ਇੰਝ ਬਚੀ ਜਾਨ

02/28/2020 4:29:12 PM

ਰਾਜਕੋਟ—ਕਹਿੰਦੇ ਹਨ, 'ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਇੱਥੇ ਰੱਬ ਦਾ ਰੂਪ ਸਮਝੀ ਗਈ ਮਾਂ ਨੇ ਅਜਿਹੀ ਘਿਨੌਣੀ ਹਰਕਤ ਕੀਤੀ ਹੈ, ਜਿਸ ਨੂੰ ਦੇਖ ਦੇ ਦਿਲ ਦਹਿਲ ਗਿਆ ਹੈ। ਦਰਅਸਲ ਦਿਲ ਝੰਜੋੜਨ ਵਾਲੀ ਇਹ ਘਟਨਾ ਗੁਜਰਾਤ ਦੇ ਰਾਜਕੋਟ ਸ਼ਹਿਰ 'ਚੋਂ ਸਾਹਮਣੇ ਆਈ ਹੈ। ਇੱਥੋ ਦੇ ਠੇਬਚਡਾ ਪਿੰਡ ਕੋਲ ਬੁੱਧਵਾਰ 11 ਵਜੇ ਕਰੀਬ 20 ਮੁੰਡੇ ਕ੍ਰਿਕੇਟ ਖੇਡ ਕੇ ਜਾ ਰਹੇ ਸਨ, ਤਾਂ ਉਦੋਂ ਹੀ ਉਨ੍ਹਾਂ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਦੇਖਿਆ ਤਾਂ ਕੁੱਤਾ ਬੱਚੀ ਨੂੰ ਮੂੰਹ 'ਚ ਲੈ ਕੇ ਜਾ ਰਿਹਾ ਸੀ। ਲੜਕਿਆਂ ਨੇ ਬਿਨ੍ਹਾਂ ਦੇਰ ਕੀਤੇ ਤੁਰੰਤ ਪੱਥਰ ਮਾਰੇ ਤਾਂ ਕੁੱਤਾ ਬੱਚੀ ਨੂੰ ਛੱਡ ਕੇ ਭੱਜ ਗਿਆ। ਬੱਚੀ ਹਸਪਤਾਲ 'ਚ ਭਰਤੀ ਹੈ।

ਦੱਸ ਦੇਈਏ ਕਿ ਜਾਂਚ 'ਚ ਸਪੱਸ਼ਟ ਹੋਇਆ ਹੈ ਕਿ ਉਸ ਦੀ ਮਾਂ ਨੇ ਜਨਮ ਦੇ ਦੂਜੇ ਦਿਨ 'ਚ ਹੀ ਬੱਚੀ ਨੂੰ ਛੱਡ ਦਿੱਤਾ। ਬੱਚੀ ਦੇ ਪੇਟ 'ਚ 15 ਤੋਂ 20 ਡੂੰਘੇ ਜ਼ਖਮ ਹੋ ਗਏ ਫਿਲਹਾਲ ਇਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ।

Iqbalkaur

This news is Content Editor Iqbalkaur