ਸ਼ਰਜੀਲ ਨੇ ਦਿੱਤੀ ਕਨ੍ਹਈਆ ਕੁਮਾਰ ਨਾਲੋਂ ਵੱਧ ਖਤਰਨਾਕ ਬਿਆਨ : ਅਮਿਤ ਸ਼ਾਹ

01/29/2020 1:44:56 AM

ਰਾਏਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਸ਼ਰਜੀਲ ਇਮਾਮ ਬਾਰੇ ਕਿਹਾ ਹੈ ਕਿ ਉਸਨੇ ਜੇ. ਐੱਨ. ਯੂ. ਦੇ ਸਾਬਕਾ ਵਿਦਿਆਰਥੀ ਕਨ੍ਹਈਆ ਕੁਮਾਰ ਨਾਲੋਂ ਵੀ ਵੱਧ ਖਤਰਨਾਕ ਬਿਆਨ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਸੀ.ਏ.ਏ. ਨੂੰ ਲੈ ਕੇ ਕਾਂਗਰਸ ਭਰਮ ਫੈਲਾ ਰਹੀ ਹੈ।

ਸ਼ਾਹ ਨੇ ਇਥੇ ਭਾਜਪਾ ਦੇ ਦਫਤਰ ਕੁਸ਼ਾਭਾਊ ਕੰਪਲੈਕਸ ਵਿਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਕਾਂਗਰਸ ਪਾਰਟੀ ਸੀ. ਏ. ਏ. ’ਤੇ ਲੋਕਾਂ ਨੂੰ ਦੰਗਿਆਂ ਲਈ ਉਕਸਾ ਰਹੀ ਹੈ।’’ ਗ੍ਰਹਿ ਮੰਤਰੀ ਨੇ ਕਾਂਗਰਸ ਨੇਤਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,‘‘ਰਾਹੁਲ ਬਾਬਾ ਦੱਸੋ ਕਿ ਤੁਸੀਂ ਕਾਨੂੰਨ ਦੀ ਕਿਹੜੀ ਧਾਰਾ ਪੜ੍ਹ ਰਹੇ ਹੋ ਜਿਸ ਨਾਲ ਇਸ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਜਾਵੇਗੀ। ਉਹ ਭਰਮ ਫੈਲਾ ਕੇ ਲੋਕਾਂ ਨੂੰ ਡਰਾ ਰਹੇ ਹਨ।’’ ਉਨ੍ਹਾਂ ਨੇ ਸੀ. ਏ. ਏ. ਵਿਰੋਧ ਵਿਚ ਸ਼ਰਜੀਲ ਇਮਾਮ ਦੇ ਕਥਿਤ ਭੜਕਾਊ ਭਾਸ਼ਣ ਦਾ ਜ਼ਿਕਰ ਕਰਦਿਆਂ ਕਿਹਾ,‘‘ਹੁਣ ਸ਼ਰਜੀਲ ਦਾ ਬਿਆਨ ਦੇਖੋ। ਉਸਨੇ ਕਨ੍ਹਈਆ ਕੁਮਾਰ ਨਾਲੋ ਵੀ ਜ਼ਿਆਦਾ ਖਤਰਨਾਕ ਬਿਆਨ ਦਿੱਤਾ ਕਿ ਚਿਕਨ ਨੈਕ ਨੂੰ ਕੱਟ ਦਿਓ ਆਸਾਮ ਭਾਰਤ ਨਾਲੋਂ ਕੱਟਿਆ ਜਾਵੇਗਾ।’’


Inder Prajapati

Content Editor

Related News