ਸ਼ਰਦ ਯਾਦਵ ਗੁੱਟ ਨੂੰ ਮਿਲਿਆ ਚੋਣ ਆਯੋਗ ਤੋਂ ਝਟਕਾ, 13 ਨਵੰਬਰ ਨੂੰ ਹੋਵੇਗੀ ਸੁਣਵਾਈ

Wednesday, Nov 08, 2017 - 12:47 PM (IST)

ਪਟਨਾ— ਚੋਣ ਆਯੋਗ ਵੱਲੋਂ ਸ਼ਰਦ ਗੁੱਟ ਨੂੰ ਵੱਡਾ ਝਟਕਾ ਦਿੱਤਾ ਹੈ। ਸ਼ਰਦ ਗੁੱਟ ਨੇ ਜਦਯੂ ਅਤੇ ਪਾਰਟੀ ਦੇ ਨਿਸ਼ਾਨ 'ਤੇ ਦਾਅਵਾ ਕਰਦੇ ਹੋਏ ਆਯੋਗ ਨੂੰ ਅਪੀਲ ਕੀਤੀ ਸੀ। ਆਯੋਗ ਨੇ ਚੋਣ ਨਿਸ਼ਾਨ 'ਤੇ ਦਾਅਵਾ ਕਰਨ ਦੀ ਅਪੀਲ ਨੂੰ ਖਾਰਜ਼ ਕਰ ਦਿੱਤਾ ਹੈ। ਹੁਣ ਇਸ ਮਾਮਲੇ 'ਚ ਅਗਲੀ ਸੁਣਵਾਈ 13 ਨਵੰਬਰ ਨੂੰ ਹੋਵੇਗੀ।
ਜਦਯੂ ਦੇ ਰਾਸ਼ਟਰੀ ਮਹਾ ਸਕੱਤਰ ਸੰਜੈ ਝਾ ਨੇ ਕਿਹਾ ਕਿ ਆਯੋਗ ਨੇ ਦੋਹਾਂ ਦਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਦ ਗੁੱਟ ਨੇ ਇਹ ਸਵੀਕਾਰ ਕੀਤਾ ਹੈ ਕਿ ਪਾਰਟੀ ਦਾ ਵਿਧਾਇਕੀ ਹਿੱਸਾ ਨਿਤੀਸ਼ ਕੁਮਾਰ ਦੇ ਨਾਲ ਹੈ। ਸ਼ਰਦ ਯਾਦਵ ਗੁੱਟ ਵੱਲ ਤੋਂ ਕਾਂਗਰਸ ਨੇਤਾ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਚੋਣ ਆਯੋਗ ਦੇ ਸਾਹਮਣੇ ਇਹ ਮੰਗ ਰੱਖੀ ਸੀ। ਮਹਾਗਠਜੋੜ ਟੁੱਟਣ ਦੇ ਬਾਅਦ ਜਦਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਬਗਾਵਤ 'ਤੇ ਉਤਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਦਲ ਨੂੰ ਅਸਲੀ ਦੱਸਦੇ ਹੋਏ ਜਦਯੂ ਦੇ ਚੋਣ ਨਿਸ਼ਾਨ 'ਤੀਰ' 'ਤੇ ਆਪਣਾ ਦਾਅਵਾ ਕੀਤਾ ਸੀ।


Related News