ਸ਼ਾਂਤਾ ਤੋਂ ਬਾਅਦ ਹੁਣ ਧੂਮਲ ਨੂੰ ਮਿਲੇ ਨੱਢਾ, ਬੋਲੇ ਟਿਕਟਾਂ ''ਚ ਹੋਇਆ ਫੇਰਬਦਲ

10/18/2017 5:00:41 PM

ਹਮੀਰਪੁਰ— ਪ੍ਰਦੇਸ਼ 'ਚ ਟਿਕਟ ਵਟਾਂਦਰੇ ਨੂੰ ਲੈ ਕੇ ਕਾਰਜਕਰਤਾਂ ਦੇ ਰੋਸ 'ਚ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨਾਲ ਮੁਲਾਕਾਤ ਕੀਤੀ। ਪਾਲਮਪੁਰ 'ਚ ਸ਼ਾਂਤਾ ਕੁਮਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਮਰੇ 'ਚ ਲੱਗਭਗ 1 ਘੰਟਾ ਗੁਪਤ ਗੱਲਬਾਤ ਹੋਈ। ਬੈਠਕ ਤੋਂ ਬਾਅਦ ਨੱਢਾ ਨੇ ਕਿਹਾ ਹੈ ਕਿ ਕਾਰਜਕਰਤਾਵਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਟਿਕਟਾਂ 'ਚ ਕੁਝ ਫੇਰਬਦਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਮੈਂ ਵੀ ਚੋਣ ਪ੍ਰਚਾਰ 'ਚ ਜੁੱਟ ਰਿਹਾ ਹਾਂ। ਧੂਮਲ ਨਾਲ ਮਿਲਣ ਤੋਂ ਬਾਅਦ ਨੱਢਾ ਬਿਲਾਸਪੁਰ ਲਈ ਰਵਾਨਾ ਹੋ ਗਏ।