ਸ਼ਕੀਲ ਅਹਿਮਦ ਅਤੇ ਭਾਵਨਾ ਝਾਅ ਕਾਂਗਰਸ ’ਚੋਂ ਬਰਖਾਸਤ

05/05/2019 11:47:23 PM

ਪਟਨਾ- ਕਾਂਗਰਸ ਨੇ ਅਨੁਸ਼ਾਸਣਹੀਣਤਾ ਦੇ ਦੋਸ਼ ’ਚ ਅੱਜ ਪਾਰਟੀ ਦੇ ਸੀਨੀਅਰ ਨੇਤਾ ਸਾਬਕਾ ਕੇਂਦਰੀ ਮੰਤਰੀ ਡਾ. ਸ਼ਕੀਲ ਅਹਿਮਦ ਅਤੇ ਬਿਹਾਰ ਦੇ ਬੇਨੀਪੱਟੀ ਤੋਂ ਪਾਰਟੀ ਦੀ ਵਿਧਾਇਕ ਭਾਵਨਾ ਝਾਅ ਨੂੰ ਬਰਖਾਸਤ ਕਰ ਦਿੱਤਾ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੋਤੀ ਲਾਲ ਵੋਰਾ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਦੋਵਾਂ ਨੇਤਾਵਾਂ ’ਤੇ ਪਾਰਟੀ ਦੇ ਅਨੁਸ਼ਾਸਨ ਖਿਲਾਫ ਕੰਮ ਕਰਨ ਦਾ ਦੋਸ਼ ਹੈ।


Inder Prajapati

Content Editor

Related News