ਮੇਜਰ ਦੀ ਪਤਨੀ ਦੇ ਕਤਲ 'ਚ ਦੋਸ਼ੀ ਮੇਜਰ ਨਿਖਿਲ ਹਾਂਡਾ ਗ੍ਰਿਫਤਾਰ

06/26/2018 4:48:50 PM

ਨਵੀਂ ਦਿੱਲੀ— ਦਿੱਲੀ ਦੇ ਕੈਂਟ ਇਲਾਕੇ 'ਚ ਇਕ ਮੇਜਰ ਦੀ ਪਤਨੀ ਦੇ ਕਤਲ ਦੇ ਦੋਸ਼ 'ਚ ਇਕ ਹੋਰ ਸੈਨਾ ਦੇ ਅਧਿਕਾਰੀ ਮੇਜਰ ਨਿਖਿਲ ਹਾਂਡਾ ਨੂੰ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਸਥਾਨ ਤੋਂ ਮਿਲੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਪੁਲਸ ਨੂੰ ਮੇਜਰ ਹਾਂਡਾ 'ਤੇ ਸ਼ੱਕ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਲਵਰ ਕਲਰ ਦੀ ਹੋਂਡਾ ਸਿਟੀ ਕਾਰ 'ਚੇ ਨਜ਼ਰ ਰੱਖੀ ਜਾ ਰਹੀ ਸੀ, ਜਿਵੇਂ ਹੀ ਮੇਰਠ ਦੌਰਾਲਾ ਕੋਲ ਮੇਜਰ ਹਾਂਡਾ ਦੀ ਕਾਰ ਨਜ਼ਰ ਆਉਣ ਦੀ ਸੂਚਨਾ ਮਿਲੀ, ਪੁਲਸ ਟੀਮ ਮੇਰਠ ਨੂੰ ਰਵਾਨਾ ਕਰ ਦਿੱਤੀ ਗਈ ਅਤੇ ਮੇਜਰ ਹਾਂਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਕਿਹਾ ਸੀ ਕਿ ਸੀ. ਸੀ. ਟੀ.ਵੀ. ਫੁਟੇਜ ਅਤੇ ਮ੍ਰਿਤਕਾ ਕੋਲੋ ਮਿਲੇ ਮੋਬਾਇਲ ਦੀ ਡੀਟੇਲਸ ਨਾਲ ਦੋਸ਼ੀਆਂ ਬਾਰੇ ਅਹਿਮ ਸਬੂਤ ਮਿਲੇ ਸਨ। ਇੰਨ੍ਹਾਂ ਸਬੂਤਾਂ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਕਰੀਬੀ ਰਹੇ ਮੇਜਰ ਹਾਂਡਾ 'ਤੇ ਕਤਲ ਦਾ ਸ਼ੱਕ ਜਤਾਇਆ ਸੀ।
ਪੁਲਸ ਮੁਤਾਬਕ ਕਤਲ ਤੋਂ ਬਾਅਦ ਮੇਜਰ ਹਾਂਡਾ ਆਪਣੀ ਕਾਰ 'ਚ ਦਿੱਲੀ ਐੱਨ. ਸੀ. ਆਰ. 'ਚ ਹੀ ਚੱਕਰ ਕੱਢਦਾ ਰਿਹਾ। ਇਸ ਵਿਚਕਾਰ ਮੇਜਰ ਹਾਂਡਾ ਨੇ ਆਪਣਾ ਮੋਬਾਇਲ ਵੀ ਬੰਦ ਕਰਕੇ ਰੱਖਿਆ ਸੀ। ਪੁਲਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ 'ਚ ਮੇਜਰ ਦੀ ਪਤਨੀ ਦੋਸ਼ੀ ਮੇਜਰ ਹਾਂਡਾ ਦੀ ਕਾਰ 'ਚ ਉਨ੍ਹਾਂ ਨਾਲ ਨਜ਼ਰ ਆਈ ਸੀ। ਇਸ ਵਿਚਕਾਰ ਪੁਲਸ ਨੇ ਮੇਜਰ ਅਮਿਤ ਦਿਵੇਦੀ ਦੀ ਪਤਨੀ ਦੀ ਲਾਸ਼ ਕੋਲ ਮਿਲੇ ਮੋਬਾਇਲ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਅਹਿਮ ਸਬੂਤ ਮਿਲੇ। ਜਾਂਚ 'ਚ ਪਤਾ ਚੱਲਿਆ ਹੈ ਕਿ ਉਨ੍ਹਾਂ ਨੇ ਆਖਰੀ ਫੋਨ ਅਰਦਲੀ ਨੂੰ ਕੀਤਾ ਸੀ।