ਸ਼ੈਲਜਾ ਦੀ ਹੱਤਿਆ ''ਚ ਇਸਤੇਮਾਲ ਚਾਕੂ ਬਰਾਮਦ, ਸੀ.ਸੀ.ਟੀ.ਵੀ. ਫੁਟੇਜ ਨੇ ਹਾਂਡਾ ਨੂੰ ਫਸਾਇਆ

06/29/2018 2:01:08 PM

ਨਵੀਂ ਦਿੱਲੀ— 'ਸ਼ੈਲਜਾ ਮਰਡਰ ਕੇਸ' ਦੀ ਜਾਂਚ ਦਿੱਲੀ ਪੁਲਸ ਦੇ ਹੱਥ ਵੀਰਵਾਰ ਨੂੰ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਨੇ ਰਿਮਾਂਡ 'ਚ ਚੱਲ ਰਹੀ ਹੱਤਿਆ ਦੇ ਦੋਸ਼ੀ ਮੇਜ਼ਰ ਨਿਖਿਲ ਹਾਂਡਾ ਦੇ ਨਿਸ਼ਾਨਦੇਹੀ 'ਤੇ ਇਹ ਚਾਕੂ ਬਰਾਮਦ ਕਰ ਲਿਆ ਹੈ, ਜਿਸ 'ਚ ਉਸ ਨੇ ਸ਼ੈਲਜਾ ਦੇ ਗਲੇ 'ਤੇ ਵਾਰ ਕੀਤਾ ਸੀ। ਮਿਲੀ ਜਾਣਕਾਰੀ 'ਚ ਜਿਸ ਚਾਕੂ ਨਾਲ ਸ਼ੈਲਜਾ ਦੀ ਹੱਤਿਆ ਕੀਤੀ ਗਈ ਉਹ ਕਿਚਨ 'ਚ ਇਸਤੇਮਾਲ ਕਰਨ ਵਾਲਾ ਸਧਾਰਨ ਚਾਕੂ ਹੈ। ਹਾਂਡਾ ਉਸ ਨੂੰ ਆਪਣੀ ਕਾਰ 'ਚ ਰੱਖਦਾ ਸੀ ਅਤੇ ਆਪਣੇ ਬੇਟੇ ਨੂੰ ਫਲ ਕੱਟ ਕੇ ਦੇਣ 'ਚ ਇਸਤੇਮਾਲ ਕਰਦਾ ਸੀ।
ਬੁੱਧਵਾਰ ਨੂੰ ਪੁਲਸ ਹਾਂਡਾ ਨੂੰ ਮੇਰਠ ਲੈ ਕੇ ਗਈ ਸੀ ਪਰ ਉਹ ਪੁਲਸ ਨੂੰ ਵਰਗਲਾਉਂਦਾ ਰਿਹਾ ਅਤੇ ਕਮਜ਼ੌਰ ਯਾਦਾਸ਼ਤ ਦਾ ਨਾਟਕ ਕਰਦਾ ਰਿਹਾ। 5 ਘੰਟੇ ਦੀ ਖੋਜਬੀਨ ਤੋਂ ਬਾਅਦ ਵੀ ਪੁਲਸ ਦੇ ਹੱਥ ਹੱਤਿਆ 'ਚ ਇਸਤੇਮਾਲ ਕੀਤਾ ਗਿਆ ਚਾਕੂ ਨਹੀਂ ਲੱਗਿਆ। ਬਾਅਦ 'ਚ ਵੀਰਵਾਰ ਨੂੰ ਐੱਨ.ਐੈੱਚ.-58 ਟੋਲ ਪਲਾਜਾ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਮਦਦ ਨਾਲ ਚਾਕੂ ਬਰਾਮਦ ਕੀਤਾ ਗਿਆ। ਸੀ.ਸੀ.ਟੀ.ਵੀ. ਫੁਟੇਜ 'ਚ ਹਾਂਡਾ ਦੀ ਕਾਰ ਅੱਧੀ ਰਾਤ 2.12 ਮਿੰਟ 'ਤੇ ਪਰਵਹਾਂ ਤੋਂ ਜਾਂਦੀ ਨਜ਼ਰ ਆਈ। ਲੱਗਭਗ 2.39 ਮਿੰਟ 'ਤੇ ਉਹ ਹੀ ਕਾਰ ਵਾਪਸ ਆਉਂਦੀ ਨਜ਼ਰ ਆਈ।
ਪੁਲਸ ਨੇ ਜਦੋਂ ਹਾਂਡਾ ਤੋਂ ਪੁੱਛਿਆ ਕਿ ਲੱਗਭਗ 27 ਮਿੰਟ 'ਚ ਕਿਉਂ ਉਹ ਉਸੇ ਰਸਤੇ ਤੋਂ ਵਾਪਸ ਆਉਂਦਾ ਦਿਖਾਈ ਦਿੱਤਾ ਤਾਂ ਉਸ ਨੇ ਕਿਹਾ ਕਿ ਉਹ ਮੇਰਠ ਦਾ ਰਸਤਾ ਭਟਕ ਗਿਆ ਸੀ। ਪੁਲਸ ਨੂੰ ਸ਼ੱਕ ਹੋਇਆ ਕਿਉਂਕਿ ਪਹਿਲਾਂ ਮੇਰਠ 'ਚ ਉਸ ਦੀ ਪੋਸਟਿੰਗ ਰਹਿ ਚੁੱਕੀ ਸੀ। ਪੁਲਸ ਦੋਸ਼ੀ ਨਿਖਿਲ ਹਾਂਡਾ ਨੂੰ ਮੇਰਠ ਲੈ ਕੇ ਗਈ ਸੀ। ਇਸ ਦੌਰਾਨ ਮੇਰਠ ਰਸਤੇ 'ਤੇ ਦੌਰਾਲਾ ਟੋਲ ਤੋਂ ਲੱਗਭਗ 5 ਕਿਲੋਮੀਟਰ ਅੱਗੇ ਇਕ ਬਾਗ 'ਚ ਸੁੱਟ ਦਿੱਤੇ ਸਨ। ਦਿੱਲੀ ਪੁਲਸ ਨਿਖਿਲ ਹਾਂਡਾ ਨੂੰ ਪਟਿਆਲਾ ਹਾਊਸ ਕੋਰਟ ਪੇਸ਼ ਕਰੇਗੀ ਕਿਉਂਕਿ ਉਸ ਦੀ ਚਾਰ ਦਿਨ ਦੀ ਰਿਮਾਂਡ ਖਤਮ ਹੋ ਰਹੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੁਲਸ ਨਿਖਿਲ ਨੂੰ ਲੈ ਕੇ ਉਸ ਦੇ ਘਰ ਗਈ ਸੀ। ਪੁਲਸ ਨੂੰ ਘਰ 'ਚ ਦੋਸ਼ੀ ਦਾ ਮੋਬਾਇਲ ਮਿਲਿਆ ਸੀ। ਪੁਲਸ ਨੇ ਸਾਈਬਰ ਐਕਸਪਰਟ ਦੀ ਮਦਦ ਨਾਲ ਇਸ ਦਾ ਲਾਕ ਖੋਲ ਕੇ ਡਾਟਾ ਐਕਸਪਲੋਰ ਕੀਤਾ ਸੀ। ਕੇਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪੁਲਸ ਦੀ ਟੀਮ ਨੇ ਛਾਉਣੀ ਦੇ ਬਰਾੜ ਸੁਕਵਾਇਰ 'ਤੇ ਵੀ ਸਰਚ ਅਪਰੇਸ਼ਨ ਚਲਾਇਆ ਸੀ।
ਪੁਲਸ ਨੇ ਵੀਰਵਾਰ ਦੀ ਸਵੇਰ ਮੇਰਠ 'ਚ ਵੀ ਕ੍ਰਾਈਮ ਸੀਨ ਰਿਕਰੀਏਟ ਕਰਵਾਇਆ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਸਤੇਮਾਲ ਚਾਕੂ ਇਸ ਕੇਸ ਦੀ ਸਭ ਤੋਂ ਵੱਡੀ ਖਾਸ ਵਜ੍ਹਾ ਹੈ। ਪੁਲਸ ਅਨੁਸਾਰ, ਜਿਸ ਜਗ੍ਹਾ ਨਿਖਿਲ ਨੇ ਸ਼ੈਲਜਾ ਦੀ ਹੱਤਿਆ ਕੀਤੀ, ਉਸ ਜਗ੍ਹਾ ਨੂੰ ਉਹ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਜਾਂਚ 'ਚ ਪਤਾ ਲੱਗਿਆ ਕਿ ਉਹ ਆਪਣੀ ਪਟੇਲ ਨਗਰ ਵਾਲੀ ਗਰਲਫਰੈਂਡ ਨਾਲ ਹਮੇਸ਼ਾ ਇਸ ਜਗ੍ਹਾ 'ਤੇ ਮੁਲਾਕਾਤ ਕਰਦਾ ਸੀ। ਇਸ ਵਜ੍ਹਾ ਨਾਲ ਹਰ ਰਸਤੇ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਇਲਾਕੇ ਦੇ ਚੱਪੇ-ਚੱਪੇ ਤੋਂ ਜਾਣੂ ਸੀ। ਸ਼ੈਲਜਾ ਨੂੰ ਵੀ ਉਹ ਉਸੇ ਜਗ੍ਹਾ ਲੈ ਕੇ ਗਿਆ ਸੀ। ਜਦੋਂ ਸ਼ੈਲਜਾ ਉਸ ਨਾਲ ਕਿਸੇ ਵੀ ਕੀਮਤ 'ਤੇ ਵਿਆਹ ਲਈ ਰਾਜ਼ੀ ਨਹੀਂ ਹੋਈ, ਜਿਸ ਕਰਕੇ ਦੋਸ਼ੀ ਹਾਂਡਾ ਨੇ ਉਸ ਦਾ ਕਤਲ ਕਰ ਦਿੱਤਾ।