'ਸ਼ੈਲਜਾ ਮਰਡਰ ਕੇਸ' : ਮੇਜਰ ਦੀ ਪਤਨੀ ਨੂੰ ਫੇਸਬੁੱਕ 'ਤੇ ਦੇਖਿਆ, ਕੋਲ ਆਉਣ ਲਈ ਪਤੀ ਨਾਲ ਕੀਤੀ ਦੋਸਤੀ

06/26/2018 4:38:42 PM

ਨਵੀਂ ਦਿੱਲੀ— ਭਾਰਤੀ ਫੌਜ ਦੇ ਇਕ ਮੇਜਰ ਦੀ ਪਤਨੀ ਸ਼ੈਲਜਾ ਦਿਵੇਦੀ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਮੇਜਰ ਨਿਖਿਲ ਰਾਏ ਹਾਂਡਾ ਬਾਰੇ ਪੁਲਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਸ ਮੁਤਾਬਕ, ਫੌਜ 'ਚ ਮੇਜਰ ਹਾਂਡਾ ਦੇ ਜ਼ਿਆਦਾ ਦੋਸਤ ਨਹੀਂ ਸਨ। ਹਾਲਾਂਕਿ ਉਹ ਫੇਸਬੁਕ 'ਤੇ ਕਾਫੀ ਐਕਟਿਵ ਰਹਿੰਦੇ ਸਨ ਅਤੇ ਇਸ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਉਹ 2015 'ਚ ਸ਼ੈਲਜਾ ਦੇ ਸੰਪਰਕ 'ਚ ਆਏ। ਪੁਲਸ ਅਨੁਸਾਰ ਆਪਣੇ ਕਾਮਨ ਫਰੈਂਡ ਦੀ ਟਾਈਮਲਾਈਨ 'ਤੇ ਪਹਿਲੀ ਵਾਰ ਮੇਜਰ ਨੇ ਸ਼ੈਲਜਾ ਦੀ ਤਸਵੀਰ ਦੇਖੀ ਸੀ।


ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਹਾਂਡਾ ਨੇ ਸ਼ੈਲਜਾ ਦੇ ਪਤੀ ਮੇਜਰ ਅਮਿਤ ਦਿਵੇਦੀ ਨਾਲ ਦੋਸਤੀ ਕੀਤੀ ਤਾਂ ਕਿ ਉਹ ਉਨ੍ਹਾਂ ਦੇ ਘਰ 'ਚ ਹੋਣ ਵਾਲੀਆਂ ਪਾਰਟੀਆਂ 'ਚ ਸ਼ਾਮਲ ਹੋ ਸਕਣ। ਉਹ ਨਾਗਾਲੈਂਡ 'ਚ ਦਿਵੇਦੀ ਦੇ ਘਰ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਸਨ। ਮੇਜਰ ਦਿਵੇਦੀ ਅਤੇ ਹਾਂਡਾ ਦੇ ਵਿਚਕਾਰ ਸਭ ਕੁਝ ਠੀਕ-ਠਾਕ ਚਲ ਰਿਹਾ ਸੀ, ਜਦਕਿ ਪਤੀ ਨੇ ਹਾਂਡਾ ਅਤੇ ਆਪਣੀ ਪਤਨੀ ਦੇ ਕੁਝ ਵੀਡੀਓ ਕਾਲ ਨੂੰ ਦੇਖਿਆ।
ਪੁਲਸ ਨੇ ਦੱਸਿਆ ਕਿ ਵੀਡੀਓ ਦੇਖਣ ਤੋਂ ਬਾਅਦ ਮੇਜਰ ਦਿਵੇਦੀ ਨੇ ਹਾਂਡਾ ਨਾਲ ਦੁਬਾਰਾ ਘਰ ਨਾ ਆਉਣ ਬਾਰੇ ਕਹਿ ਦਿੱਤਾ। ਪੁਲਸ ਦਾ ਦਾਅਵਾ ਹੈ ਕਿ ਆਰਮੀ 'ਚ ਕੁਝ ਸਾਲਾਂ ਤੋਂ ਬਾਅਦ ਮੇਜਰ ਹਾਂਡਾ ਦਾ ਕੈਰੀਅਰ ਢਲਾਨ 'ਤੇ ਆ ਗਿਆ। ਉਨ੍ਹਾਂ ਦੇ ਆਖਿਰੀ ਦੋ ਸਾਲ ਇਸ ਪੂਰੀ ਕੋਸ਼ਿਸ਼ 'ਚ ਬੀਤੇ ਕਿ ਕਿਵੇਂ ਵੀ ਸ਼ੈਲਜਾ ਦਾ ਅਤੇ ਉਸ ਦੇ ਪਤੀ ਨਾਲੋਂ ਤਲਾਕ ਹੋ ਜਾਵੇ ਅਤੇ ਉਹ ਉਸ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ।


ਪੁਲਸ ਦਾ ਦਾਅਵਾ ਹੈ ਕਿ ਸ਼ੈਲਜਾ ਨੂੰ ਮਨਾਉਣ ਲਈ ਉਸਨੇ ਆਪਣੀ ਪਤਨੀ ਨਾਲ ਵਿਵਾਦ ਦੇ ਕਈ ਪਟਕਥਾਂ ਲਿਖੀਆਂ, ਜਿਸ 'ਚ ਉਸ ਨੂੰ (ਸ਼ੈਲਜਾ) ਲੱਗਣ ਲੱਗੇ ਕਿ ਉਸ ਦੇ ਵਿਆਹ 'ਚ ਸਭ ਠੀਕ-ਠਾਕ ਨਹੀਂ ਹੈ। ਦਿੱਲੀ ਪੁਲਸ ਦੇ ਇਕ ਸੂਤਰ ਨੇ ਦਾਅਵਾ ਕੀਤਾ, ''ਦੱਸਿਆ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਪਰੇਸ਼ਾਨ ਸਨ ਅਤੇ ਮਜ਼ਬੂਰੀ 'ਚ ਅਜਿਹੀ ਸਥਿਤੀ 'ਚ ਆ ਚੁੱਕੇ ਸਨ ਕਿ ਜਿਸ 'ਚ ਸ਼ੈਲਜਾ ਨੂੰ ਖਤਮ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ।''