ਕੋਰੋਨਾ ਦੇ ਕਹਿਰ ਦੌਰਾਨ ਵੀ ਦੁਆਵਾਂ ਦੇ ਸਹਾਰੇ ਜਾਰੀ ਹੈ ਸ਼ਾਹੀਨ ਬਾਗ ਪ੍ਰਦਰਸ਼ਨ

03/13/2020 9:15:21 PM

ਨਵੀਂ ਦਿੱਲੀ — ਅੱਲਾਹ ਦੇ ਕਲਾਮ 'ਚ ਬਹੁਤ ਬਰਕਤ ਹੈ, ਵੱਡੀ ਤੋਂ ਵੱਡੀ ਪ੍ਰੇਸ਼ਾਨੀ ਦਿਲ ਤੋਂ ਕੁਰਾਨ ਪੜ੍ਹਨ ਨਾਲ ਦੂਰ ਹੋ ਸਕਦੀ ਹੈ...ਇਹ ਕਹਿਣਾ ਹੈ ਹੀਨਾ ਅਹਿਮਦ ਦਾ ਜੋ ਸ਼ਾਹੀਨ ਬਾਗ 'ਚ ਧਰਨੇ ਵਾਲੀ ਥਾਂ 'ਤੇ ਬੈਠ ਕੇ ਕੁਰਾਨ ਪੜ੍ਹ ਰਹੀ ਹਨ। ਅੱਧੀਆਂ ਖੁੱਲ੍ਹੀਆਂ ਅੱਖਾਂ ਨਾਲ ਅੱਲਾਹ ਦਾ ਖਿਆਲ ਹੈ ਅਤੇ ਹੱਥ ਇਬਾਦਤ 'ਚ ਉਠੇ ਹੋਏ ਹਨ। ਉਨ੍ਹਾਂ ਨੂੰ ਉਨ੍ਹਾਂ ਨੂੰ ਈਮਾਨ ਹੌਸਲਾ ਦਿੰਦਾ ਹੈ ਜਿਵੇਂ ਦਿੱਲੀ ਦੀਆਂ ਸਰਦੀਆਂ ਲੰਘ ਗਈਆਂ, ਕੋਰੋਨਾ ਦੇ ਖੌਫ ਦਾ ਦੌਰ ਵੀ ਟਲ ਜਾਵੇਗਾ।

ਸ਼ਾਹੀਨ ਬਾਗ ਦੀ ਹੀਨਾ ਉਨ੍ਹਾਂ ਕਈ ਔਰਤਾਂ 'ਚੋਂ ਇਕ ਹਨ ਜੋ ਧਰਨੇ ਵਾਲੀ ਥਾਂ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਡਟੀ ਹੋਈ ਹੈ ਕਿ ਸਰਕਾਰ ਸੀ.ਏ.ਏ. ਵਰਗੇ ਕਾਨੂੰਨ ਨੂੰ ਵਾਪਸ ਲੈਣ ਦੀ ਉਨ੍ਹਾਂ ਦੀ ਮੰਗ ਨੂੰ ਮੰਨ ਲਵੇ। ਹਾਲਾਂਕਿ ਪਿਛਲੇ ਮਹੀਨੇ ਤੋਂ ਅੱਜ ਦੀ ਕਹਾਣੀ ਕਾਫੀ ਬਦਲ ਚੁੱਕੀ ਹੈ। ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੇ ਖੌਫ ਤੋਂ ਜਾਣੂ ਹੈ। ਹਜ਼ਾਰਾਂ ਦੀ ਤਦਾਦ 'ਚ ਚੀਨ, ਈਰਾਨ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਲੋਕ ਇਸ ਵਾਇਰਸ ਦੇ ਕਹਿਰ ਨਾਲ ਮਰ ਚੁੱਕੇ ਹਨ।

ਕੋਰੋਨਾ ਹੁਣ ਭਾਰਤ 'ਚ ਵੀ ਦਸਤਕ ਦੇ ਚੁੱਕਾ ਹੈ ਅਤੇ ਇਸ ਨਾਲ 76 ਲੋਕ ਪੀੜਤ ਹਨ ਅਤੇ ਇਕ ਦੀ ਮੌਤ ਹੋ ਗਈ ਹੈ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਤਕ ਸਾਰੀਆਂ ਹਾਈ ਅਲਰਟ 'ਤੇ ਹਨ, ਲੋਕਾਂ 'ਚ ਡਰ ਹੈ। ਕਈ ਜਨਤਕ ਪ੍ਰੋਗਰਾਮ, ਸੰਸਥਾਵਾਂ, ਆਯੋਜਨ ਰੱਦ ਕਰ ਦਿੱਤੇ ਗਏ ਹਨ। ਸਰਕਾਰਾਂ ਲਗਾਤਾਰ ਲੋਕਾਂ ਨੂੰ ਸਮਝਾ ਰਹੀ ਹੈ ਕਿ ਇਕੱਠਾ ਹੋਣ ਤੋਂ ਬਚੋ ਤਾਂ ਇਸ ਤੋਂ ਬਚਾਅ ਕੀਤਾ ਜਾ ਸਕੇ। ਅਜਿਹੇ 'ਚ ਸ਼ਾਹੀਨ ਬਾਗ ਦੇ ਧਰਨੇ ਦਾ ਜਾਰੀ ਰਹਿਣਾ ਇਕ ਵੱਡਾ ਸਵਾਲ ਅਤੇ ਇਕ ਜ਼ਰੂਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।


Inder Prajapati

Content Editor

Related News