ਪੀ. ਡੀ. ਪੀ. ''ਚ ਸ਼ਾਮਿਲ ਹੋਏ ਰਾਜਨੀਤਿਕ ਵਰਕਰ ਸ਼ਬੀਰ ਮੀਰ

03/15/2019 4:51:24 PM

ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ 'ਚ ਗੁਲਮਾਰਗ ਦੇ ਮਸ਼ਹੂਰ ਰਾਜਨੀਤਿਰ ਵਰਕਰ ਸ਼ਬੀਰ ਅਹਿਮਦ ਮੀਰ ਅੱਜ ਭਾਵ ਸ਼ੁੱਕਰਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ) 'ਚ ਸ਼ਾਮਿਲ ਹੋ ਗਏ ਹਨ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੀ. ਡੀ. ਪੀ. ਮੁਖੀ ਮਹਿਬੂਬਾ ਮੁਫਤੀ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਦੀ ਮੌਜ਼ੂਦਗੀ 'ਚ ਮੀਰ ਪਾਰਟੀ 'ਚ ਸ਼ਾਮਿਲ ਹੋਏ ਹਨ। ਇਹ ਪ੍ਰੋਗਰਾਮ ਮਹਿਬੂਬਾ ਦੇ ਰਿਹਾਇਸ਼ੀ ਸਥਾਨ 'ਤੇ ਆਯੋਜਿਤ ਹੋਈ।

ਬੁਲਾਰੇ ਨੇ ਦੱਸਿਆ ਕਿ ਮੀਰ ਨਾਲ ਉਨ੍ਹਾਂ ਨਾਲ ਬਹੁਤ ਸਾਰੇ ਸਮਰੱਥਕ ਵੀ ਪਾਰਟੀ 'ਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਮੀਰ ਗੁਲਮਾਰਗ ਵਿਧਾਨ ਸਭਾ ਖੇਤਰ ਤੋਂ ਪੀ. ਡੀ. ਪੀ. ਦੇ ਉਮੀਦਵਾਰ ਹੋਣਗੇ। ਪੀ. ਡੀ. ਪੀ. ਟਿਕਟ 'ਤੇ ਗੁਲਮਾਰਗ ਤੋਂ 2014 ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਮੁਹੰਮਦ ਅੱਬਾਸ ਵਾਨੀ ਬਾਅਦ 'ਚ ਪੀਪਲਜ਼ ਕਾਨਫਰੰਸ 'ਚ ਸ਼ਾਮਿਲ ਹੋ ਗਏ ਸੀ।

PunjabKesari


Iqbalkaur

Content Editor

Related News