ਸ਼ਬੀਰ ਸ਼ਾਹ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਕੀਤੀ ਰੱਦ

02/01/2018 4:42:08 PM

ਨਵੀਂ ਦਿੱਲੀ— ਇਥੋਂ ਦੀ ਇਕ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਕਸ਼ਮੀਰੀ ਵੱਖਵਾਦੀ ਨੇਤਾ ਸ਼ਬੀਰ ਸ਼ਾਹ ਦੀ ਜ਼ਮਾਨਤ ਦੀ ਅਰਜ਼ੀ ਨੂੰ ਬੁੱਧਵਾਰ ਰੱਦ ਕਰ ਦਿੱਤਾ। ਇਹ ਮਾਮਲਾ 11 ਸਾਲ ਪੁਰਾਣਾ ਹੈ ਅਤੇ ਸ਼ਬੀਰ ਸ਼ਾਹ 'ਤੇ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦਾ ਦੋਸ਼ ਹੈ। ਐਡੀਸ਼ਨਲ ਸੈਸ਼ਨ ਜੱਜ ਸਿਧਾਰਥ ਸ਼ਰਮਾ ਨੇ ਸ਼ਾਹ ਦੀ ਨਵੀਂ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕੀਤਾ। ਸ਼ਰਮਾ ਨੇ ਪਿਛਲੇ ਸਾਲ ਅਗਸਤ ਵਿਚ ਇਸੇ ਮਾਮਲੇ 'ਚ ਸ਼ਾਹ ਨੂੰ ਰਾਹਤ ਦੇਣ ਤੋਂ ਨਾਂਹ ਕੀਤੀ ਸੀ।