ਸ਼ਬਾਨਾ ਆਜ਼ਮੀ ਨੇ ਦੇਸ਼ ਛੱਡਣ ਦੀ ਗੱਲ ਨੂੰ ਨਕਾਰਿਆ, ਕਿਹਾ - ਫਰਜ਼ੀ ਖਬਰ

05/11/2019 8:47:31 PM

ਨਵੀਂ ਦਿੱਲੀ— ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੇ ਬਾਰੇ ਝੂਠੀਆਂ ਖਬਰਾਂ ਫੈਲਾਏ ਜਾਣ ਨੂੰ ਲੈ ਕੇ 'ਫੇਕ ਨਿਊਜ਼ ਬ੍ਰਿਗੇਡ' ਦੀ ਨਿੰਦਾ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ 'ਤੇ ਉਨ੍ਹਾਂ ਦੇ ਦੇਸ਼ ਛੱਡਣ ਦੀਆਂ ਖਬਰਾਂ ਫਰਜ਼ੀ ਹਨ।
ਅਦਾਕਾਰਾ ਨੇ ਟਵੀਟ ਕਰ ਕਿਹਾ ਕਿ ਇਹ 'ਪੂਰੀ ਤਰ੍ਹਾਂ ਫਰਜ਼ੀ' ਖਬਰਾਂ ਹਨ। ਆਜ਼ਮੀ ਨੇ ਕਿਹਾ, 'ਮੈਂ ਅਜਿਹਾ ਕਦੇ ਨਹੀਂ ਕਿਹਾ ਅਤੇ ਨਾ ਹੀ ਮੇਰਾ ਦੇਸ਼ ਛੱਡਣ ਦਾ ਕੋਈ ਇਰਾਦਾ ਹੈ। ਇਸੇ ਥਾਂ ਮੇਰਾ ਜਨਮ ਹੋਇਆ ਤੇ ਇਥੇ ਹੀ ਮੇਰੀ ਮੌਤ ਹੋਵੇਗੀ...।'

ਉਨ੍ਹਾਂ ਨੇ ਲਗਾਤਾਰ ਟਵੀਟ ਕਰ ਕਿਹਾ, 'ਫੇਕ ਨਿਊਜ਼ ਬ੍ਰਿਗੇਡ ਦੀ ਹਾਲਤ ਕਾਫੀ ਤਰਸਯੋਗ ਹੈ ਅਤੇ ਕਿਉਂਕਿ ਉਹ ਮੁੱਦਿਆਂ ਬਾਰੇ ਗੱਲ ਨਹੀਂ ਕਰਦੇ, ਇਸ ਲਈ ਉਹ ਵਾਰ-ਵਾਰ ਝੂਠ ਫੈਲਾਉਂਦੇ ਹਨ ਤਾਂ ਕਿ ਲੋਕ ਉਸ ਨੂੰ ਸੱਚ ਮੰਨ ਲੈਣ।'

 


Inder Prajapati

Content Editor

Related News