ਕੰਮ ਵਾਲੀਆਂ ਥਾਵਾਂ ’ਤੇ ਸੈਕਸ ਸ਼ੋਸ਼ਣ ਔਰਤਾਂ ਦੇ ਮੌਲਿਕ ਅਧਿਕਾਰਾਂ ਦਾ ਅਪਮਾਨ : ਸੁਪਰੀਮ ਕੋਰਟ

03/11/2020 6:35:34 PM

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੰਮ ਵਾਲੀਆਂ ਥਾਵਾਂ ’ਤੇ ਸੈਕਸ ਸ਼ੋਸ਼ਣ ਔਰਤਾਂ ਦੀ ਬਰਾਬਰੀ ਸ਼ਾਨ ਨਾਲ ਜ਼ਿੰਦਗੀ ਬਿਤਾਉਣ ਅਤੇ ਕਿਸੇ ਵੀ ਪੇਸ਼ੇ ਨੂੰ ਅਪਣਾਉਣ ਦਾ ਉਨ੍ਹਾਂ ਦਾ ਮੌਲਿਕ ਅਧਿਕਾਰਾਂ ਦਾ ਅਪਮਾਨ ਹੈ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਹਾਈਕੋਰਟ ਦੇ ਇਕ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਬੁੱਧਵਾਰ ਉਕਤ ਟਿੱਪਣੀ ਕੀਤੀ। ਹਾਈਕੋਰਟ ਨੇ ਇਕ ਬੈਂਕ ਦੀ ਮਹਿਲਾ ਮੁਲਾਜ਼ਮ ਦੇ ਤਬਾਦਲੇ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ। ਉਕਤ ਮਹਿਲਾ ਮੁਲਾਜ਼ਮ ਨੇ ਆਪਣੇ ਇਕ ਸੀਨੀਅਰ ਅਧਿਕਾਰੀ ’ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਸਨ। ਮਾਣਯੋਗ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਅਜੇ ਰਸਤੋਗੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦਾ ਸੈਕਸ ਸ਼ੋਸ਼ਣ (ਬਚਾਅ, ਰੋਕਥਾਮ ਅਤੇ ਨਿਵਾਰਣ) ਐਕਟ 2013 ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨੂੰ ਸੈਕਸ ਸ਼ੋਸ਼ਣ ਤੋਂ ਬਚਾਉਣ ਦੇ ਨਾਲ-ਨਾਲ ਅਜਿਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਲਾਗੂ ਕੀਤਾ ਗਿਆ ਸੀ।

ਉਕਤ ਮਹਿਲਾ ਅਧਿਕਾਰੀ ਦਸੰਬਰ 2017 ’ਚ ਇੰਦੌਰ ਤੋਂ ਜਬਲਪੁਰ ਜ਼ਿਲੇ ਦੀ ਇਕ ਸ਼ਾਖਾ ’ਚ ਤਬਦੀਲ ਕੀਤਾ ਗਿਆ ਸੀ। ਮਹਿਲਾ ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਇਕ ਸੀਨੀਅਰ ਅਧਿਕਾਰੀ ਰਾਤ ਨੂੰ ਉਸ ਨੂੰ ਫੋਨ ਕਰਦਾ ਅਤੇ ਅਜਿਹੇ ਕੰਮਾਂ ਦੀ ਚਰਚਾ ਕਰਦਾ ਸੀ, ਜਿਨ੍ਹਾਂ ’ਤੇ ਗੱਲਬਾਤ ਕਰਨ ਦੀ ਲੋੜ ਨਹੀਂ ਹੁੰਦੀ ਸੀ। ਬੈਂਚ ਨੇ ਕਿਹਾ ਕਿ ਉਕਤ ਔਰਤ ਨੂੰ ਮੁੜ ਤੋਂ ਇੰਦੌਰ ’ਚ ਤਬਦੀਲ ਕੀਤਾ ਗਿਆ।

Inder Prajapati

This news is Content Editor Inder Prajapati