ਜੰਮੂ-ਕਸ਼ਮੀਰ ''ਚ LoC ਨੇੜੇ ਜੰਗਲਾਂ ''ਚ ਭੜਕੀ ਅੱਗ, ਕਈ ਬਾਰੂਦੀ ਸੁਰੰਗਾਂ ''ਚ ਹੋਇਆ ਧਮਾਕਾ

01/16/2024 3:17:14 PM

ਜੰਮੂ- ਜੰਮੂ-ਕਸ਼ਮੀਰ ਦੇ ਬਾਲਾਕੋਟ ਅਤੇ ਮੇਂਢਰ ਇਲਾਕਿਆਂ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਮੰਗਲਵਾਰ ਨੂੰ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਦੀ ਵਜ੍ਹਾ ਨਾਲ ਕੰਟਰੋਲ ਰੇਖਾ (LoC) ਕੋਲ ਕਈ ਬਾਰੂਦੀ ਸੁਰੰਗਾਂ ਵਿਚ ਧਮਾਕਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਚੰਡੀਗੜ੍ਹ ਤੋਂ ਚੱਲੇਗਾ 'ਇੰਡੀਆ' ਦੀ ਜਿੱਤ ਦਾ ਰੱਥ, ਰਾਘਵ ਚੱਢਾ ਬੋਲੇ- BJP ਨਾਲ ਇਹ ਪਹਿਲਾ ਮੁਕਾਬਲਾ

ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿਚ ਕੰਟਰੋਲ ਰੇਖਾ ਕੋਲ ਜੰਗਲਾਂ 'ਚ ਲੱਗੀ ਅੱਗ ਲਗਾਤਾਰ ਫੈਲ ਰਹੀ ਹੈ। ਮੇਂਢਰ ਸੈਕਟਰ ਦੇ ਜੰਗਲਾਂ ਵਿਚ ਲੱਗੀ ਅੱਗ ਮਗਰੋਂ ਕਈ ਬਾਰੂਦੀ ਸੁਰੰਗਾਂ ਵਿਚ ਧਮਾਕਾ ਹੋ ਗਿਆ। ਸਥਾਨਕ ਲੋਕਾਂ ਨਾਲ ਫ਼ੌਜ ਅਤੇ ਜੰਗਲ ਵਿਭਾਗ ਦੇ ਕਰਮੀ ਅੱਗ 'ਤੇ ਕਾਬੂ ਪਾਉਣ ਵਿਚ ਲੱਗੇ ਹੋਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu