ਟਰੱਕ ਅਤੇ ਕਾਰ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 2 ਬੱਚਿਆਂ ਸਮੇਤ 7 ਲੋਕ ਜਿਊਂਦੇ ਸੜੇ

04/14/2024 5:12:10 PM

ਜੈਪੁਰ (ਭਾਸ਼ਾ)- ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਔਰਤਾਂ ਅਤੇ 2 ਬੱਚਿਆਂ ਸਮੇਤ 7 ਲੋਕ ਜਿਊਂਦੇ ਸੜ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਸੁਪਰਡੈਂਟ (ਫਤਿਹਪੁਰ ਸਰਕਿਲ) ਰਾਮਪ੍ਰਤਾਪ ਬਿਸ਼ਨੋਈ ਨੇ ਦੱਸਿਆ ਕਿ ਕਾਰ 'ਚ ਸਵਾਰ 7 ਲੋਕ ਸਾਲਾਸਰ ਬਾਲਾਜੀ ਮੰਦਰ ਤੋਂ ਹਿਸਾਰ  ਵੱਲ ਜਾ ਰਹੇ ਸਨ ਕਿ ਫਤਿਹਪੁਰ ਕੋਤਵਾਲੀ ਥਾਣਾ ਖੇਤਰ ਦੀ ਆਸ਼ੀਰਵਾਦ ਪੁਲੀਆ ਕੋਲ ਕਾਰ ਨੇ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵਾਹਨ 'ਚ ਅੱਗ ਲੱਗ ਗਈ।

ਅਧਿਕਾਰੀ ਨੇ ਦੱਸਿਆ ਕਿ ਕਾਰ ਸਵਾਰ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਕਾਰ ਦੇ ਦਰਵਾਜ਼ੇ ਨਹੀਂ ਖੁੱਲ੍ਹ ਸਕੇ ਅਤੇ ਕਾਰ 'ਚ ਸਵਾਰ ਤਿੰਨ ਔਰਤਾਂ, 2 ਬੱਚੇ ਅਤੇ 2 ਪੁਰਸ਼ਾਂ ਦੀ ਝੁਲਸ ਕੇ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੱਕ ਅਤੇ ਕਾਰ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

DIsha

This news is Content Editor DIsha