ਪਟਨਾ ''ਚ ਤਖਤ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦਾ ਹੰਗਾਮਾ, ਰੱਖੀਆਂ ਇਹ ਮੰਗਾਂ

09/08/2019 4:09:31 PM

ਪਟਨਾ— ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੇਵਾਦਾਰਾਂ ਨੇ ਸ਼ਨੀਵਾਰ ਨੂੰ 11 ਸੂਤਰੀ ਮੰਗਾਂ ਨੂੰ ਲੈ ਕੇ ਤਖਤ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਕਮਰੇ 'ਚ ਜਾ ਕੇ ਹੰਗਾਮਾ ਕੀਤਾ। ਗੁੱਸੇ 'ਚ ਆਏ ਸੇਵਾਦਾਰਾਂ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਸਕੱਤਰ ਨੇ ਕਿਹਾ ਕਿ ਲਿਖਤੀ ਬੇਨਤੀ 'ਤੇ ਕਮੇਟੀ ਦੀ ਬੈਠਕ ਵਿਚ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸੇ ਤਰ੍ਹਾਂ ਸੇਵਾਦਾਰਾਂ ਨੂੰ ਸ਼ਾਂਤ ਕਰਵਾਇਆ। 

ਸੇਵਾਦਾਰਾਂ ਦੀ ਬੈਠਕ ਦਰਸ਼ਨ ਡਿਊਟੀ ਕੋਲ ਕਾਰਜਵਾਹਕ ਜੱਥੇਦਾਰ ਸਹਿ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਬੈਠਕ ਵਿਚ ਹਾਜ਼ਰ ਸੇਵਾਦਾਰਾਂ ਦਾ ਕਹਿਣਾ ਸੀ ਕਿ 60 ਤੋਂ 65 ਸਾਲ ਦੀ ਉਮਰ ਵਾਲੇ ਸੇਵਾਦਾਰਾਂ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰ ਰਿਟਾਇਰਟਮੈਂਟ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ ਪਰ ਪਹਿਲਾਂ ਸੇਵਾਦਾਰਾਂ ਲਈ ਸਰਵਿਸ ਰੂਲ ਬਣਾ ਕੇ ਰਿਟਾਇਰ ਕੀਤਾ ਜਾਵੇ। ਕਮੇਟੀ ਦੇ ਸਾਹਮਣੇ 11 ਸੂਤਰੀ ਮੰਗਾਂ ਨੂੰ ਵੀ ਰੱਖਿਆ ਹੈ, ਜਿਸ ਵਿਚ- ਮੁਲਤਵੀ ਸੇਵਾਦਾਰਾਂ ਦੀ ਸੇਵਾ ਬਹਾਲ ਕਰਨ, ਸਲਾਨਾ ਤਨਖਾਹ ਵਾਧੇ ਦਾ ਲਾਭ ਅਪ੍ਰੈਲ ਮਹੀਨੇ ਤੋਂ ਦੇਣ, ਮਹਿੰਗਾਈ ਨੂੰ ਦੇਖਦੇ ਹੋਏ ਤਨਖਾਹ ਵਧਾਉਣ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਕਾਇਆ ਰਕਮ ਜੋੜ ਕੇ ਇਕ ਮਹੀਨੇ ਦੇ ਅੰਦਰ ਭੁਗਤਾਨ ਕਰਨ, ਇਕ ਮੈਂਬਰ ਨੂੰ ਨੌਕਰੀ ਅਤੇ ਵਿਧਵਾ ਨੂੰ ਪੈਨਸ਼ਨ ਦੇਣ, ਮੁਲਤਵੀ ਸੇਵਾਦਾਰਾਂ ਨੂੰ ਕਿਰਾਏ ਦੀ ਰਾਸ਼ੀ ਅਤੇ ਤਨਖਾਹ ਦੀ ਅੱਧੀ ਰਕਮ ਦੇਣ। ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਹੈੱਡ ਗ੍ਰੰਥੀ ਅਤੇ ਜੱਥੇਦਾਰ ਨੂੰ ਨਿਯੁਕਤ ਕਰਨ, ਸੇਵਾਦਾਰਾਂ ਦੇ ਸੰਸਕਾਰ, ਪਾਠ ਅਤੇ ਲੰਗਰ ਦਾ ਖਰਚ ਕਮੇਟੀ ਵਲੋਂ ਚੁੱਕਣ, ਸਕੂਲ ਵਿਚ ਯੋਗ ਬੱਚਿਆਂ ਦੀ ਨਿਯੁਕਤ ਕਰਨ ਸਮੇਤ ਹੋਰ ਮੰਗਾਂ ਨੂੰ ਚੁੱਕਿਆ। 

Tanu

This news is Content Editor Tanu