ਸੀਰਮ ਇੰਸਟੀਚਿਊਟ ਸਾਲ ਦੇ ਅੰਤ ਤੱਕ ਲਿਆਏਗੀ ਕੋਵਿਡ-19 ਦਾ ਟੀਕਾ

07/08/2020 10:24:31 AM

ਪੁਣੇ (ਭਾਸ਼ਾ) : ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੂੰ ਉਮੀਦ ਹੈ ਕਿ ਉਹ ਸਾਲ ਦੇ ਅੰਤ ਤੱਕ ਕੋਵਿਡ-19 ਦਾ ਟੀਕਾ ਲਿਆਉਣ ਵਿਚ ਸਫ਼ਲ ਰਹੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਰ ਪੂਨਾਵਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਇਕ 'ਚੰਗਾ ਅਤੇ ਸੁਰੱਖਿਅਤ' ਉਤਪਾਦ ਲਿਆਉਣ 'ਤੇ ਧਿਆਨ ਦੇ ਰਹੇ ਹਾਂ ਅਤੇ ਸਾਨੂੰ ਕਿਸੇ ਤਰ੍ਹਾਂ ਦੀ ਕਾਹਲੀ ਨਹੀਂ ਹੈ। ਪੂਨਾਵਾਲਾ ਨੇ ਮਾਈਲੈਬ ਡਿਸਕਵਰੀ ਸਾਲਿਊਸ਼ੰਸ ਦੀ ਕਾਮਪੈਕਟ ਡਾਇਗਨਾਸਟਿਕ ਮਸ਼ੀਨ 'ਕਾਮਪੈਕਟ ਐਕਸਐਲ' ਦੀ ਸ਼ੁਰੂਆਤ ਦੇ ਮੌਕੇ 'ਤੇ ਇਹ ਗੱਲ ਕਹੀ।

ਕੋਵਿਡ-19 ਦੇ ਟੀਕੇ ਦੇ ਵਿਕਾਸ ਨਾਲ ਸਬੰਧਤ ਸਵਾਲ 'ਤੇ ਪੂਨਾਵਾਲਾ ਨੇ ਕਿਹਾ ਕਿ ਐੱਸ.ਆਈ.ਆਈ. ਨੂੰ ਉਮੀਦ ਹੈ ਕਿ ਉਹ 2020 ਦੇ ਅੰਤ ਤੱਕ ਇਸ ਨੂੰ ਲਿਆਉਣ ਵਿਚ ਸਫਲ ਰਹੇਗੀ। ਉਨ੍ਹਾਂ ਕਿਹਾ, 'ਸਾਲ ਦੇ ਅੰਤ ਤੱਕ ਅਸੀਂ ਇਸ ਦੇ ਟੀਕੇ ਦੀ ਉਮੀਦ ਕਰ ਰਹੇ ਹਾਂ। ਇਸ ਉਤਪਾਦ ਦੇ ਪੜਾਅ ਤਿੰਨ ਦੇ ਪ੍ਰੀਖਣ 'ਤੇ ਅਸੀਂ ਇਸ 'ਤੇ ਗੱਲ ਕਰਾਂਗੇ। ਹਾਲ ਹੀ ਦੇ ਸਮੇਂ ਵਿਚ ਇਸ ਟੀਕੇ ਦੇ ਇਕ ਹੋਰ 'ਕੈਂਡੀਡੇਟ' ਦੀ ਚਰਚਾ ਹੋਈ ਹੈ, ਜਿਸ ਦੇ ਲਈ ਹੋੜ ਹੈ। ਅਸੀਂ ਕਾਹਲੀ ਵਿਚ ਨਹੀਂ ਹਾਂ। ਸਾਡਾ ਧਿਆਨ ਸੁਰੱਖਿਆ ਅਤੇ ਯੋਗਤਾ 'ਤੇ ਹੈ। ਜਦੋਂ ਸਾਨੂੰ ਚੰਗੇ ਅਤੇ ਸੁਰੱਖਿਅਤ ਟੀਕੇ ਦੇ ਬਾਰੇ ਵਿਚ ਭਰੋਸਾ ਹੋ ਜਾਵੇਗਾ, ਉਦੋਂ ਅਸੀਂ ਇਸ ਦੀ ਘੋਸ਼ਣਾ ਕਰਾਂਗੇ। ਹਾਲਾਂਕਿ ਅਜੇ 6 ਮਹੀਨੇ ਦਾ ਸਮਾਂ ਲੱਗੇਗਾ।' ਪੂਨਾਵਾਲਾ ਨੇ ਕਿਹਾ ਕਿ ਜਦੋਂ ਤੱਕ ਟੀਕਾ ਆਉਂਦਾ ਹੈ, ਉਸ ਸਮੇਂ ਤੱਕ ਪ੍ਰੀਖਣ ਮਹੱਤਵਪੂਰਣ ਹੈ। ਇਸ ਲਈ ਸੀਰਮ ਇੰਸਟੀਚਿਊਟ ਨੇ ਮਾਈਲੈਬ ਵਿਚ ਨਿਵੇਸ਼ ਕੀਤਾ ਹੈ।

cherry

This news is Content Editor cherry