ਵੱਖਵਾਦੀ ਨੇਤਾ ਯਾਸੀਨ ਮਲਿਕ ਗ੍ਰਿਫਤਾਰ, ਸੈਂਟਰਲ ਜੇਲ ਸ਼ਿਫਟ

Thursday, Sep 07, 2017 - 05:58 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਜਾਰੀ ਐਨ.ਆਈ.ਏ ਦੀ ਕਾਰਵਾਈ ਖਿਲਾਫ ਪ੍ਰਦਰਸ਼ਨ ਲਈ ਦਿੱਲੀ ਜਾਣ ਦਾ ਐਲਾਨ ਕਰਨ ਵਾਲੇ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਉਨ੍ਹਾਂ ਦੇ ਐਲਾਨ ਦੇ ਬਾਅਦ ਸਾਵਧਾਨੀ ਦੇ ਤੌਰ 'ਤੇ ਕੀਤੀ ਗਈ ਹੈ। ਇਸ ਵਿਚਕਾਰ ਮਲਿਕ ਨੂੰ ਸ਼੍ਰੀਨਗਰ ਦੇ ਸੈਂਟਰਲ ਜੇਲ ਸ਼ਿਫਟ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕੱਸੀ ਜਾ ਰਹੀ ਨਕੇਲ ਤੋਂ ਨਾਰਾਜ਼ ਹੋਏ ਕਸ਼ਮੀਰ ਦੇ ਤਿੰਨੋਂ ਮੁਖੀ ਵੱਖਵਾਦੀ ਨੇਤਾਵਾਂ ਨੇ 9 ਸਿਤੰਬਰ ਸ਼ਨੀਵਾਰ ਨੂੰ ਨਵੀਂ ਦਿੱਲੀ ਪੁੱਜ ਕੇ ਖੁਦ ਨੂੰ ਐਨ.ਆਈ.ਏ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਸੀ।


Related News