ਗੋਆ ਪ੍ਰਚਾਰ ਵਿਭਾਗ ਦੀ ਵੱਡੀ ਲਾਪਰਵਾਹੀ, ਮਰਹੂਮ ਪਾਰੀਕਰ ਨੂੰ ਲਿਖਿਆ ਗੋਆ ਦਾ ਮੌਜੂਦਾ CM

09/06/2019 2:17:22 PM

ਪਣਜੀ—ਗੋਆ ਸਰਕਾਰ ਨੇ ਸਿੱਖਿਆ ਦਿਵਸ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦੇਣ ਲਈ ਜਾਰੀ ਕੀਤੇ ਇੱਕ ਪ੍ਰੈੱਸ ਰੀਲੀਜ਼ 'ਚ ਵੱਡੀ ਗਲਤੀ ਕਰਦੇ ਹੋਏ ਮਰਹੂਮ ਨੇਤਾ ਮਨੋਹਰ ਪਾਰੀਕਰ ਦਾ ਨਾਂ ਮੌਜੂਦਾ ਮੁੱਖ ਮੰਤਰੀ ਦੇ ਰੂਪ 'ਚ ਛਾਪ ਦਿੱਤਾ। ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਦੱਸ ਦੇਈਏ ਕਿ ਸੂਚਨਾ ਅਤੇ ਪ੍ਰਚਾਰ ਵਿਭਾਗ ਦੇ ਵੀਰਵਾਰ ਸ਼ਾਮ ਨੂੰ ਪ੍ਰੈੱਸ ਰੀਲੀਜ਼ 'ਚ ਗੋਆਂ ਦੇ ਲੋਕਾਂ ਨੂੰ ਸਿੱਖਿਆ ਦਿਵਸ 'ਤੇ ਮਰਹੂਮ ਨੇਤਾ ਪਾਰੀਕਰ ਵੱਲੋਂ ਵਧਾਈ ਦਿੱਤੀ ਗਈ, ਜਿਸ 'ਚ ਲਿਖਿਆ ਗਿਆ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਸਿੱਖਿਆ ਵਰਗ ਨੂੰ 56ਵੇਂ ਸਿੱਖਿਆ ਦਿਵਸ ਦੀਆਂ ਵਧਾਈਆਂ ਦਿੰਦੇ ਹਨ। ਇਸ 'ਚ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਣਨ ਨੇ ਦੇਸ਼ ਦੇ ਪ੍ਰਤੀ ਯੋਗਦਾਨ ਦੀ ਸਲਾਘਾ ਕੀਤੀ ਗਈ। ਰਾਧਾਕ੍ਰਿਸ਼ਨ ਦੀ ਜਨਮਦਿਨ ਸਿੱਖਿਆ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਸੂਚਨਾ ਅਤੇ ਪ੍ਰਚਾਰ ਡਾਇਰੈਕਟਰ ਮੇਘਨਾ ਸ਼ੇਤਗਾਂਵਕਰ ਨੇ ਕਿਹਾ ਹੈ ਕਿ ਇਹ ਗਲਤੀ ਕਰਨ ਵਾਲੇ ਅਧਿਕਾਰੀ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਇਸ ਦੀ ਜਰੂਰ ਜਾਂਚ ਕਰਾਂਗੇ, ਕਿਉਂਕਿ ਇਹ ਬਹੁਤ ਵੱਡੀ ਗਲਤੀ ਹੈ। ਜ਼ਿਕਰਯੋਗ ਹੈ ਕਿ ਨੇਤਾ ਪਾਰੀਕਰ ਦਾ ਲੰਬੀ ਬੀਮਾਰੀ ਤੋਂ ਬਾਅਦ 17 ਮਾਰਚ 2019 ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਤੋਂ ਬਾਅਦ ਪ੍ਰਮੋਦ ਸਾਵੰਤ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ।


Iqbalkaur

Content Editor

Related News