ਸੈਲਫੀ ਸਟਿਕ ਨਾਲ ਰਿਕਾਰਡ ਕੀਤੇ ਗੁਆਂਢੀ ਜੋੜੇ ਦੇ ਨਿੱਜੀ ਪਲ

11/27/2017 1:30:11 PM

ਪੁਣੇ— ਇੱਥੋਂ ਦੇ ਹਿੰਜਵੜੀ ਇਲਾਕੇ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਇਕ ਸ਼ਖਸ ਨੇ ਸੈਲਫੀ ਸਟਿਕ ਦੀ ਮਦਦ ਨਾਲ ਗੁਆਂਢ 'ਚ ਰਹਿਣ ਵਾਲੇ ਜੋੜੇ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰ ਲਿਆ।
ਜਾਣਕਾਰੀ ਅਨੁਸਾਰ 29 ਸਾਲਾ ਔਰਤ ਦਾ ਪਰਿਵਾਰ ਅਤੇ ਦੋਸ਼ੀ ਦੋਵੇਂ ਇਕ ਹੀ ਸੋਸਾਇਟੀ 'ਚ ਰਹਿੰਦੇ ਹਨ। ਦੋਸ਼ੀ ਅਤੇ ਪੀੜਤ ਔਰਤ ਇਕ ਹੀ ਬਿਲਡਿੰਗ 'ਚ ਰਹਿੰਦੇ ਹਨ। ਦੋਸ਼ੀ ਬਿਲਡਿੰਗ ਦੇ ਉੱਪਰ ਦੀ ਮੰਜ਼ਲ ਅਤੇ ਪੀੜਤ ਔਰਤ ਦਾ ਫਲੈਟ ਦੋਸ਼ੀ ਦੇ ਫਲੈਟ ਦੇ ਹੇਠਾਂ ਹੈ। ਦੋਸ਼ੀ ਨੇ ਸੈਲਫੀ ਸਟਿਕ ਦੀ ਮਦਦ ਨਾਲ ਪਤੀ-ਪਤਨੀ ਦੇ ਸਰੀਰਕ ਸੰਬੰਧਾਂ ਦੇ ਕਾਫੀ ਵੀਡੀਓ ਬਣਾਏ ਸਨ ਅਤੇ ਇਹ ਵੀਡੀਓ ਉਹ ਪੀੜਤ ਔਰਤ ਨੂੰ ਵਟਸਐੱਪ ਕਰ ਕੇ ਬਲੈਕਮੇਲ ਕਰਦਾ ਸੀ। ਜੋੜੇ ਨੇ ਦੋਸ਼ ਲਗਾਇਆ ਕਿ ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਅਜਿਹਾ ਕਰ ਰਿਹਾ ਸੀ। ਪੀੜਤਾ ਨੇ ਜਦੋਂ ਦੋਸ਼ੀ ਦੇ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ।