ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਘਰੋਂ ਸੇਵਾ ਕਰ ਰਹੇ ਹਨ ਵਰਿੰਦਰ ਸਹਿਵਾਗ, ਦੇਖੋ ਤਸਵੀਰਾਂ

05/29/2020 2:35:49 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਪ੍ਰਰਵਾਸੀ ਮਜ਼ਦੂਰਾਂ ਦੀ ਮਦਦ ਲਈ ਘਰ ਤੋਂ ਸੇਵਾ ਅਭਿਆਨ ਸ਼ੁਰੂ ਕੀਤਾ ਹੈ। ਚੀਨ ਤੋਂ ਸ਼ੁਰੂ ਹੋਏ ਖਤਰਨਾਕ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਪੂਰੇ ਦੇਸ਼ ਤਾਲਾਬੰਦੀ ਜਾਰੀ ਹੈ। ਤਾਲਬੰਦੀ ਦੀ ਵਜ੍ਹਾ ਕਰਕੇ ਜ਼ਿਆਦਾਤਰ ਕਾਰੋਬਾਰ ਬੰਦ ਪੈ ਗਏ ਹਨ ਜਿਸ ਦੀ ਵਜ੍ਹਾ ਕਰਕੇ ਗਰੀਬ ਮਜ਼ਦੂਰ ਬੇਰੋਜ਼ਗਾਰ ਹੋ ਗਏ ਹਨ। ਇਨ੍ਹਾਂ ’ਚੋਂ ਕਈ ਮਜ਼ਦੂਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਭੁੱਖ ਕਾਰਨ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਇਸ ਮੁਸ਼ਕਿਲ ਸਮੇਂ ’ਚ ਕਈ ਲੋਕ ਅਜਿਹੇ ਹਨ ਜੋ ਜਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖਾਣਾ ਪਹੁੰਚਾ ਰਹੇ ਹਨ।  ਇਨ੍ਹਾਂ ’ਚੋਂ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਵੀ ਨਾਂ ਵੀ ਸ਼ਾਮਲ ਹੈ।ਵਰਿੰਦਰ ਸਹਿਵਾਗ ਇਸ ਮੁਸ਼ਕਲ ਸਮੇਂ ’ਚ ਗਰੀਬ ਲੋਕਾਂ ਦੀ ਮਦਦ ਕਰ ਨੇਕ ਕੰਮ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨੇ ਮਾਂ ਕ੍ਰਿਸ਼ਣਾ ਸਹਿਵਾਗ, ਪਤਨੀ ਆਰਤੀ ਅਤੇ ਉਨ੍ਹਾਂ ਦੇ ਬੱਚੇ ( ਆਰਿਆਵੀਰ ਅਤੇ ਵੇਦਾਂਤ) ਦੇ ਨਾਲ ਮਿਲ ਕੇ ਖਾਣਾ ਬਣਾਇਆ ਅਤੇ ਪੈਕ ਕੀਤਾ। ਸਹਿਵਾਗ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਲੋਕਾਂ ਤੋਂ ਇਸ ਕੰਮ ’ਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ- ਇਸ ਮੁਸ਼ਕਿਲ ਸਮੇਂ ’ਚ ਆਪਣੇ ਆਰਾਮਦਾਇਕ ਘਰ ’ਚ ਖਾਣਾ ਬਣਾਉਣਾ ਅਤੇ ਉਸ ਨੂੰ ਪੈਕ ਕਰਕੇ ਜਰੂਰਤਮੰਦ ਪਰਵਾਸੀ ਮਜ਼ਦੂਰਾਂ ਨੂੰ ਵੰਡਣਾ ਅਜਿਹਾ ਕੰਮ ਹੈ ਜੋ ਸਭ ਤੋਂ ਜ਼ਿਆਦਾ ਸੁਕੂਨ ਦਿੰਦਾ ਹੈ। ਜੇਕਰ ਤੁਸੀਂ ਵੀ ਅਜਿਹੇ ਜਰੂਰਤਮੰਦ 100 ਲੋਕਾਂ ਲਈ ਕੁਝ ਯੋਗਦਾਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਫਾਊਂਡੇਸ਼ਨ ’ਤੇ ਮੈਸੇਜ ਕਰੋ।

 
 
 
 
 
View this post on Instagram
 
 
 
 
 
 
 
 
 

The satisfaction of cooking and packing food from the comfort of your own homes and getting it distributed to the most needy migrant labourers in these times is a satisfaction few things can match. If you would like to contribute by making good for 100 people from your own hone please DM on Twitter to @sehwagfoundatn

A post shared by Virender Sehwag (@virendersehwag) on May 28, 2020 at 7:19am PDT

ਸਹਿਵਾਗ ਦੇ ਇਸ ਨੇਕ ਕੰਮ ’ਤੇ ਉਨ੍ਹਾਂ ਨੂੰ ਆਪਣੇ ਸਾਥੀ ਖਿਡਾਰੀਆਂ ਵਲੋਂ ਸ਼ਲਾਘਾ ਵੀ ਹੋਈ। ਦਿੱਗਜ ਸਪਿਨਰ ਹਰਭਜਨ ਸਿੰਘ ਨੇ ਇਸ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਹਿਵਾਗ ਦੀ ਇਸ ਪੋਸਟ ’ਤੇ ਲਿਖਿਆ, 'ਵੈਲਡਨ ਲਾਲਾ'। ਜ਼ਿਕਰਯੋਗ ਹੈ ਕਿ ਵਰਿੰਦਰ ਸਹਿਵਾਗ ਅਤੇ ਉਨ੍ਹਾਂ ਦੀ ਫਾਊਂਡੇਸ਼ਨ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ।

Davinder Singh

This news is Content Editor Davinder Singh