ਸੁਰੱਖਿਆ ਕਾਰਨਾਂ ਕਰਕੇ ਜੈੱਟ ਦੇ ਜਹਾਜ਼ ਨੂੰ ਕੋਚੀਨ ''ਚ ਰੋਕਿਆ

11/13/2017 5:01:00 PM

ਨਵੀਂ ਦਿੱਲੀ— ਜੈੱਟ ਏਅਰਵੇਜ਼ ਦੀ ਇਕ ਉਡਾਣ ਨੂੰ 'ਸੁਰੱਖਿਆ ਕਾਰਨਾਂ' ਕਰਕੇ ਅੱਜ ਕੋਚੀਨ ਹਵਾਈ ਅੱਡੇ 'ਤੇ ਰੋਕਿਆ ਅਤੇ ਜਾਂਚ ਕੀਤੀ। ਸੂਤਰਾਂ ਮੁਤਾਬਕ ਜਹਾਜ਼ ਨੂੰ ਅਗਵਾ ਕਰਨ ਦੀ ਧਮਕੀ ਮਿਲੀ ਸੀ। ਏਅਰ ਲਾਈਨ ਨੇ ਦੱਸਿਆ ਕਿ ਕੋਚੀਨ ਤੋਂ ਮੁੰਬਈ ਜਾਣ ਵਾਲੀ ਉਡਾਣ ਸੰਖਿਆ ' 9 ਡਬਲਿਊ 825' ਨੂੰ ਅਗਵਾ ਕਰਨ ਦੀ ਧਮਕੀ ਮਿਲਣ ਦੇ ਬਾਅਦ ਜਹਾਜ਼ ਨੂੰ ਕੋਚੀਨ ਹਵਾਈ ਅੱਡੇ 'ਤੇ ਹੀ ਰੋਕ ਲਿਆ ਗਿਆ। ਪੂਰੀ ਜਾਂਚ ਦੇ ਬਾਅਦ ਦੋ ਘੰਟੇ ਦੀ ਦੇਰੀ ਨਾਲ ਜਹਾਜ਼ ਨੇ ਦੁਪਹਿਰ ਬਾਅਦ 2.02 ਵਜੇ ਉਡਾਣ ਭਰੀ।
ਜਹਾਜ਼ ਨੂੰ ਅਗਵਾ ਕਰਨ ਦੀ ਧਮਕੀ ਮਿਲੀ ਸੀ ਅਤੇ ਇਸ ਸਿਲਸਿਲੇ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਏਅਰ ਲਾਈਨ ਨੇ ਦੱਸਿਆ ਕਿ ਘਟਨਾ ਦੇ ਬਾਰੇ 'ਚ ਪੂਰੀ ਜਾਣਕਾਰੀ ਦੇ ਦਿੱਤੀ ਗਈ ਅਤੇ ਉਹ ਜਾਂਚ 'ਚ ਸਹਿਯੋਗ ਦੇ ਰਹੇ ਹਨ। ਇਸ ਤੋਂ ਪਹਿਲੇ 30 ਅਕਤੂਬਰ ਨੂੰ ਮੁੰਬਈ ਤੋਂ ਦਿੱਲੀ ਆ ਰਹੀ ਜੈੱਟ ਏਅਰਵੇਜ਼ ਦੀ ਇਕ ਫਲਾਇਟ ਦੇ ਟਾਇਲਟ 'ਚ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਪੱਤਰ ਮਿਲਿਆ ਸੀ। ਇਸ ਦੇ ਬਾਅਦ ਉਸ ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਉਤਾਰਿਆ ਗਿਆ ਸੀ। ਇਸ ਮਾਮਲੇ 'ਚ ਬਿਰਜੂ ਸੱਲਾ ਨਾਮਕ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਸੀ।