ਕੁੱਤਿਆਂ ਦੀ ਲੜਾਈ ਮਗਰੋਂ ਤੈਸ਼ ''ਚ ਆਏ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, 2 ਜਣਿਆਂ ਦੀ ਮੌਤ

08/18/2023 1:24:47 PM

ਇੰਦੌਰ- ਮੱਧ-ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ 'ਚ ਪਾਲਤੂ ਕੁੱਤਿਆਂ ਦੇ ਝਗੜੇ 'ਚ ਵੀਰਵਾਰ ਦੇਰ ਰਾਤ ਇਕ ਬੈਂਕ ਦੇ ਸੁਰੱਖਿਆ ਗਾਰਡ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਆਫ ਬੜੌਦਾ ਦੀ ਇਕ ਸਥਾਨਕ ਬ੍ਰਾਂਚ 'ਚ ਸੁਰੱਖਿਆ ਗਾਰਡ ਦੇ ਰੂਪ 'ਚ ਤਾਇਨਾਤ ਰਾਜਪਾਲ ਰਾਜਾਵਤ ਨੇ ਪਾਲਤੂ ਕੁੱਤਿਆਂ ਦੇ ਝਗੜੇ ਦੇ ਵਿਵਾਦ 'ਚ ਖਜਰਾਨਾ ਥਾਣਾ ਖੇਤਰ 'ਚ ਵੀਰਵਾਰ ਦੇਰ ਰਾਤ ਆਪਣੀ ਲਾਈਸੈਂਸੀ ਬੰਦੂਕ ਨਾਲ ਗੋਲੀਬਾਰੀ ਕੀਤੀ। ਸਿੰਘ ਨੇ ਦੱਸਿਆ ਕਿ ਗੋਲੀਬਾਰੀ 'ਚ ਵਿਮ (35) ਅਤੇ ਰਾਹੁਲ ਵਰਮਾ (28) ਦੀ ਮੌਤ ਹੋ ਗਈ, ਜਦਕਿ 6 ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਜਾਰੀ ਹੈ। 

ਇਹ ਵੀ ਪੜ੍ਹੋ- ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਉਨ੍ਹਾਂ ਦੱਸਿਆ ਕਿ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਰਾਜਾਵਤ ਕ੍ਰਿਸ਼ਣਬਾਗ ਕਲੋਨੀ 'ਚ ਆਪਣਾ ਪਾਤਲੂ ਕੁੱਤਾ ਘੁੰਮਾ ਰਿਹਾ ਸੀ। ਇਹ ਕੁੱਤਾ ਇਕ ਹੋਰ ਗੁਆਂਢੀ ਦੇ ਕੁੱਤੇ ਨਾਲ ਝਗੜਨ ਲੱਗਾ ਜਿਸ ਨਾਲ ਦੋਵਾਂ ਗੁਆਂਢੀਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਦੱਸਿਆ ਕਿ ਵਿਵਾਦ ਇੰਨਾ ਵੱਧ ਗਿਆ ਕਿ ਰਾਜਾਵਤ ਆਪਣੇ ਘਰ ਗਿਆ ਅਤੇ ਛੱਤ 'ਤੇ ਖੜ੍ਹਾ ਹੋ ਕੇ ਪਹਿਲਾਂ ਹਵਾ 'ਚ ਦੋ ਵਾਰ ਗੋਲੀ ਚਲਾਈ ਅਤੇ ਬਾਅਦ 'ਚ ਹੇਠਾਂ ਸੜਕ 'ਤੇ ਖੜ੍ਹੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ- 'ਮੇਡ ਇਨ ਇੰਡੀਆ' ਹੋਵੇਗਾ iPhone 15, ਕੰਪਨੀ ਭਾਰਤ 'ਚ ਜਲਦ ਸ਼ੁਰੂ ਕਰੇਗੀ ਪ੍ਰੋਡਕਸ਼ਨ

ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੇ ਦੋਸ਼ੀ ਸੁਰੱਖਿਆ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ 12 ਬੋਰ ਦੀ ਦੋ ਬੈਰਲ ਵਾਲੀ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਘਟਨਾਕ੍ਰਮ ਨਾਲ ਜੁੜੇ ਦੋਵਾਂ ਗੁਆਂਢੀ ਪੱਖਾਂ ਵਿਚਾਲੇ ਕੋਈ ਪੁਰਾਣਾ ਝਗੜਾ ਨਹੀਂ ਸੀ ਅਤੇ ਗੋਲੀਬਾਰੀ ਦੀ ਵਾਰਦਾਤ ਕੁੱਤਿਆਂ ਦੀ ਲੜਾਈ ਦੇ ਤੁਰੰਤ ਝਗੜੇ ਨੂੰ ਲੈ ਕੇ ਵਾਪਰੀ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh