J&K 'ਚ ਸੁਰੱਖਿਆ ਦਸਤਿਆਂ ਨੇ ਡਰੋਨ ਨੂੰ ਡੇਗਿਆ, ਨਕਦੀ ਤੇ ਸੀਲਬੰਦ ਪੈਕੇਟ ਬਰਾਮਦ

04/13/2023 10:20:15 AM

ਜੰਮੂ- ਸੁਰੱਖਿਆ ਦਸਤਿਆਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਕੰਟਰੋਲ ਰੇਖਾ (LoC) ਨੇੜੇ ਇਕ ਡਰੋਨ ਨੂੰ ਮਾਰ ਡਿਗਾਇਆ ਅਤੇ ਇਲਾਕੇ ਵਿਚ ਵਿਆਪਕ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਡਰੋਨ ਨਾਲ ਜੁੜੇ ਪੈਕੇਟ ਤੋਂ ਏਕੇ ਰਾਈਫ਼ਲ ਦੀਆਂ ਕੁਝ ਮੈਗਜ਼ੀਨ, ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 12-13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਜੰਮੂ-ਕਸ਼ਮੀਰ ਪੁਲਸ ਦੇ ਤਾਲਮੇਲ ਨਾਲ ਭਾਰਤੀ ਫ਼ੌਜ ਦੇ ਅਲਰਟ ਫ਼ੌਜੀਆਂ ਨੇ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਸੈਕਟਰ ਦੇ ਬੇਰੀ ਪੱਤਣ ਖੇਤਰ ਵਿਚ ਪਾਕਿਸਤਾਨ ਤੋਂ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਇਕ ਡਰੋਨ ਨੂੰ ਬਰਾਮਦ ਕੀਤਾ। ਇਸ ਡਰੋਨ ਰਾਹੀਂ ਏ.ਕੇ.-47 ਦੇ 131 ਰੌਂਦ, 5 ਮੈਗਜ਼ੀਨ, 2 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ- ਸਕੂਲ ਗਏ 6 ਸਾਲਾ ਮਾਸੂਮ ਨਾਲ ਵਾਪਰ ਗਿਆ ਭਾਣਾ, ਬੁਝ ਗਿਆ ਘਰ ਦਾ ਇਕਲੌਤਾ ਚਿਰਾਗ

ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦਸਤੇ ਇਸ ਮੁਹਿੰਮ ਵਿਚ ਇਕ ਡਰੋਨ ਨੂੰ ਮਾਰ ਡਿਗਾਉਣ ਵਿਚ ਸਫ਼ਲ ਰਹੇ। ਡਰੋਨ ਤੋਂ ਏ.ਕੇ.-47 ਦੇ 131 ਰੌਂਦ, 5 ਮੈਗਜ਼ੀਨ, 2 ਲੱਖ ਰੁਪਏ ਨਕਦੀ ਬਰਾਮਦ ਦੇ ਨਾਲ ਇਕ ਸੀਲਬੰਦ ਪੈਕੇਟ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਮੁਤਾਬਕ ਸਰਚ ਆਪਰੇਸ਼ਨ ਅਜੇ ਚੱਲ ਰਿਹਾ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਖੇਤਰ ਦੇ ਕਈ ਪਿੰਡਾਂ ਵਿਚ ਵਿਆਪਕ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕੁਝ ਹੋਰ ਬਰਾਮਦਗੀ ਦੀ ਉਮੀਦ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਸਿਰਫ ਇੰਨਾ ਦੱਸ ਸਕਦੇ ਹਾਂ ਕਿ ਇਕ ਡਰੋਨ ਨੂੰ ਸਫ਼ਲਤਾਪੂਰਵਕ ਮਾਰ ਡਿਗਾਇਆ ਗਿਆ ਹੈ ਅਤੇ ਉਸ ਰਾਹੀ ਭੇਜਿਆ ਗਿਆ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਤਲਾਸ਼ੀ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

Tanu

This news is Content Editor Tanu