ਸੁਰੱਖਿਆ ਫ਼ੋਰਸ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਚੌਕਸ : BSF

03/29/2024 6:22:59 PM

ਸ਼੍ਰੀਨਗਰ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਬਰਫ਼ ਪਿਘਲਦੀ ਹੈ ਅਤੇ ਚੋਣਾਂ ਵਰਗਾ  ਕੋਈ ਮਹੱਤਵਪੂਰਨ ਆਯੋਜਨ ਹੁੰਦਾ ਹੈ ਤਾਂ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਖ਼ਦਸ਼ਾ ਵਧ ਜਾਂਦਾ ਹੈ ਪਰ ਸੁਰੱਖਿਆ ਫ਼ੋਰਸ ਚੌਕਸ ਹੈ ਅਤੇ ਅਜਿਹੀ ਕਿਸੇ ਵੀ ਯੋਜਨਾ ਨੂੰ ਅਸਫ਼ਲ ਕਰਨ 'ਚ ਸਮਰੱਥ ਹੈ। ਬੀ.ਐੱਸ.ਐੱਫ. ਦੇ ਇੰਸਪੈਕਟਰ ਜਨਰਲ ਅਸ਼ੋਕ ਯਾਦਵ ਨੇ ਕਿਹਾ,''ਐੱਲ.ਓ.ਸੀ. 'ਤੇ ਫ਼ੌਜ ਨਾਲ ਬੀ.ਐੱਸ.ਐੱਫ. ਤਾਇਨਾਤ ਹੈ। ਚੋਣਾਂ ਇਕ ਮਹੱਤਵਪੂਰਨ ਸਮਾਂ ਹੁੰਦਾ ਹੈ ਅਤੇ ਅਸੀਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਤਿਆਰ ਹਾਂ।''

ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਦਾ ਖ਼ਦਸ਼ਾ ਹਮੇਸ਼ਾ ਰਹਿੰਦਾ ਹੈ ਅਤੇ ਜਦੋਂ ਚੋਣਾਂ ਵਰਗਾ ਕੋਈ ਮਹੱਤਵਪੂਰਨ ਆਯੋਜਨ ਹੁੰਦਾ ਹੈ ਤਾਂ ਇਹ ਖ਼ਦਸ਼ਾ ਵਧ ਜਾਂਦਾ ਹੈ।'' ਯਾਦਵ ਨੇ ਕਿਹਾ,''ਇਸ ਲਈ, ਬੀ.ਐੱਸ.ਐੱਫ. ਅਤੇ ਫ਼ੌਜ ਚੌਕਸ ਹਨ ਅਤੇ ਅਜਿਹੀਆਂ ਯੋਜਨਾਵਾਂ ਨੂੰ ਅਸਫ਼ਲ ਕਰਨ ਲਈ ਤਿਆਰ ਹਨ।'' ਉਨ੍ਹਾਂ ਕਿਹਾ ਕਿ ਬਰਫ਼ ਪਿਘਲਣ ਤੋਂ ਬਾਅਦ ਰਸਤੇ ਖੁੱਲ੍ਹਣ ਨਾਲ ਘੁਸਪੈਠ ਦਾ ਖ਼ਦਸ਼ਾ ਵੀ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਫ਼ੋਰਸ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ 'ਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਜੰਮੂ ਕਸ਼ਮੀਰ ਪੁਲਸ ਦੇ ਨਾਲ-ਨਾਲ ਬੀ.ਐੱਸ.ਐੱਫ. ਦੀਆਂ ਲਗਭਗ 65 ਕੰਪਨੀਆਂ ਕਸ਼ਮੀਰ ਦੇ ਅੰਦਰੂਨੀ ਇਲਾਕਿਆਂ 'ਚ ਤਾਇਨਾਤ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

DIsha

This news is Content Editor DIsha