ਸ਼ੋਪੀਆਂ ਐਨਕਾਊਂਟਰ: ਆਈ.ਪੀ.ਐੱਸ. ਦੇ ਭਰਾ ਸਮੇਤ 3 ਅੱਤਵਾਦੀ ਢੇਰ

01/22/2019 12:19:56 PM

ਸ਼ੋਪੀਆਂ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਜੈਨਾਪੋਰਾ ਇਲਾਕੇ 'ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ 'ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮੁਕਾਬਲੇ 'ਚ ਮਾਰੇ ਗਏ ਤਿੰਨ ਅੱਤਵਾਦੀਆਂ 'ਚੋਂ ਇਕ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਦਾ ਭਰਾ ਵੀ ਸੀ। ਪੁਲਸ ਸੂਤਰਾਂ ਨੇ ਕਿਹਾ ਕਿ ਹੇਫ ਸ਼ੇਰਮਲ ਪਿੰਡ 'ਚ ਸੁਰੱਖਿਆ ਫੋਰਸਾਂ ਹੱਥੋਂ ਮਾਰੇ ਗਏ ਅੱਤਵਾਦੀਆਂ 'ਚ ਦਰਗੁਡ ਪਿੰਡ ਦਾ ਸ਼ਮਸੁਲ ਮੇਂਗਨੂੰ ਵੀ ਸ਼ਾਮਲ ਹੈ। ਸ਼ਮਸੁਲ ਮੇਂਗਨੂੰ 2012 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਇਨਾਮੁਲ ਹਕ ਮੇਂਗਨੂੰ ਦਾ ਛੋਟਾ ਭਰਾ ਹੈ। ਹਕ ਅਜੇ ਪੂਰਬ-ਉੱਤਰ ਭਾਰਤ 'ਚ ਤਾਇਨਾਤ ਹੈ। ਸ਼ਮਸੁਲ ਅੱਤਵਾਦੀ ਗਤੀਵਿਧੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੀਨਗਰ ਦੇ ਇਕ ਕਾਲਜ ਤੋਂ ਯੂਨਾਨੀ ਮੈਡੀਸਿਨ 'ਚ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ। ਸੂਤਰਾਂ ਨੇ ਕਿਹਾ,''ਮਾਰੇ ਗਏ ਅੱਤਵਾਦੀਆਂ ਕੋਲੋਂ ਤਿੰਨ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ ਹਨ। ਮੁਕਾਬਲੇ 'ਚ ਜ਼ਖਮੀ ਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।'' ਮੁਕਾਬਲੇ ਨੂੰ ਕਵਰ ਕਰ ਰਹੇ ਚਾਰ ਪੱਤਰਕਾਰਾਂ ਦੇ ਵੀ ਸੁਰੱਖਿਆ ਫੋਰਸਾਂ ਵੱਲੋਂ ਚਲਾਈ ਗਈ ਪੈਲੇਟ ਨਾਲ ਜ਼ਖਮੀ ਹੋਣ ਦੀ ਖਦਸ਼ਾ ਹੈ।
ਮੁਕਾਬਲੇ ਵਾਲੀ ਥਾਂ ਕੋਲ ਬੀਤੇ ਚਾਰ ਘੰਟਿਆਂ 'ਚ ਨਾਗਰਿਕਾਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਝੜਪ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਫੋਰਸਾਂ ਦੀ ਕੋਸ਼ਿਸ਼ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਭੀੜ ਨੂੰ ਦੌੜਾਉਣ ਲਈ ਹੰਝੂ ਗੈਸ ਦਾਗੇ ਅਤੇ ਪੈਲੇਟ ਗਨ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਮਿਲੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਖੇਤਰ 'ਚ 6-7 ਅੱਤਵਾਦੀ ਮੌਜੂਦ ਹਨ, ਜਿਸ 'ਚ ਹਿਜ਼ਬੁਲ ਮੁਜਾਹੀਦੀਨ ਦੇ ਸੀਨੀਅਰ ਕਮਾਂਡਰ ਸ਼ਾਮਲ ਹਨ। ਰਾਸ਼ਟਰੀ ਰਾਈਫਲਜ਼ (ਆਰ.ਆਰ.) ਅਤੇ ਰਾਜ ਪੁਲਸ ਦੀ ਵਿਸ਼ੇਸ਼ ਮੁਹਿੰਮ ਫੋਰਸ (ਐੱਸ.ਓ.ਜੀ.) ਨੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਚਲਾਈ।

ਉੱਥੇ ਹੀ 18 ਜਨਵਰੀ ਨੂੰ ਤਿੰਨ ਗ੍ਰੇਨੇਡ ਹਮਲੇ ਵੀ ਘਾਟੀ 'ਚ ਕੀਤੇ ਗਏ ਸਨ। ਸ਼੍ਰੀਨਗਰ ਦੇ ਲਾਲ ਚੌਕ, ਸ਼ੋਪੀਆਂ ਦੇ ਗਗਰਾਂ ਅਤੇ ਪੁਲਵਾਮਾ 'ਚ ਹਮਲੇ ਕੀਤੇ ਗਏ। ਹਾਲਾਂਕਿ ਇਨ੍ਹਾਂ ਘਟਨਾਵਾਂ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਸੀ ਪਰ ਸੀ.ਆਰ.ਪੀ.ਐੱਫ. ਬੰਕਰ, ਗੱਡੀਆਂ ਅਤੇ ਦੁਕਾਨਾਂ ਨੂੰ ਨੁਕਸਾਨ ਪੁੱਜਿਆ ਸੀ।

DIsha

This news is Content Editor DIsha