ਸੁਰੱਖਿਆ ਏਜੰਸੀਆਂ ਨੂੰ ਮਿਲੀ ਇਨਪੁਟ-ਘੁਸਪੈਠ ਦੀ ਤਾਕ ’ਚ ਅੱਤਵਾਦੀ

02/11/2020 8:51:16 PM

ਸ਼੍ਰੀਨਗਰ – ਸੁਰੱਖਿਆ ਏਜੰਸੀਆਂ ਨੂੰ ਇਹ ਇਨਪੁਟ ਮਿਲੀ ਹੈ ਕਿ ਭਾਰਤ-ਪਾਕਿ ਸਰਹੱਦ ਰਾਹੀਂ ਅੱਤਵਾਦੀ ਭਾਰਤੀ ਇਲਾਕੇ ਅੰਦਰ ਘੁਸਪੈਠ ਕਰਨ ਦੀ ਤਾਕ ਵਿਚ ਹਨ। ਕੌਮਾਂਤਰੀ ਸਰਹੱਦ ’ਤੇ ਹੀਰਾਨਗਰ ਸੈਕਟਰ ਵਿਚ ਘੁਸਪੈਠ ਦੇ ਪੁਰਾਣੇ ਰੂਟ ਸ਼ਾਪਨਾਲਾ, ਬੋਬੀਆ ਅਤੇ ਕੁਝ ਹੋਰਨਾਂ ਥਾਵਾਂ ਤੋਂ ਘੁਸਪੈਠ ਹੋਣ ਦੇ ਡਰ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਮਿਲੀਆਂ ਖਬਰਾਂ ਮੁਤਾਬਕ ਹੀਰਾਨਗਰ ਸੈਕਟਰ ਦੇ ਸਾਹਮਣੇ ਪਾਕਿਸਤਾਨੀ ਇਲਾਕੇ ਠਾਕੁਰਪੁਰਾ ਲਾਂਚਿੰਗ ਪੈਡ ਵਿਖੇ ਜੈਸ਼ ਦੇ 4 ਅੱਤਵਾਦੀ ਘੁਸਪੈਠ ਦੇ ਯਤਨਾਂ ਵਿਚ ਹਨ। ਸੁਰੱਖਿਆ ਏਜੰਸੀਆਂ ਨੇ ਮੰਗਲਵਾਰ ਉਕਤ ਇਲਾਕਿਆਂ ਵਿਚ ਤਲਾਸ਼ੀਆਂ ਦੀ ਇਕ ਮੁਹਿੰਮ ਚਲਾਈ। ਪਾਕਿਸਤਾਨ ਵਲੋਂ ਗੋਲਾਬਾਰੀ ਦੌਰਾਨ ਅੱਤਵਾਦੀਆਂ ਦੀ ਘੁਸਪੈਠ ਦੀ ਅਕਸਰ ਹੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹੀ ਹਾਲਤ ਵਿਚ ਸਰਹੱਦ ’ਤੇ ਜਵਾਨਾਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੇ ਵੀ ਆਪਸ ਵਿਚ ਤਾਲਮੇਲ ਬਣਾਇਆ ਹੋਇਆ ਹੈ। ਐੱਲ.ਓ. ਸੀ. ’ਤੇ ਲਗਾਤਾਰ ਖਿਚਾਅ ਵਾਲੀ ਹਾਲਤ ਬਣੀ ਹੋਈ ਹੈ। ਬੀ.ਐੱਸ. ਐੱਫ. ਵਲੋਂ ਪਾਨਸਰ ਅਤੇ ਮਨਿਆਰੀ ਇਲਾਕਿਆਂ ਵਿਚ ਸਰਹੱਦ ਦੀ ਡ੍ਰੋਨ ਰਾਹੀਂ ਨਿਗਰਾਨੀ ਕੀਤੀ ਗਈ।

Inder Prajapati

This news is Content Editor Inder Prajapati