ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸ਼੍ਰੀਨਗਰ ਸਕੱਤਰੇਤ 'ਤੇ ਲਹਿਰਾਇਆ ਗਿਆ 'ਤਿਰੰਗਾ'

08/25/2019 5:15:43 PM

ਸ਼੍ਰੀਨਗਰ— ਹੁਣ ਜੰਮੂ-ਕਸ਼ਮੀਰ ਵਿਚ ਸੂਬੇ ਦਾ ਝੰਡਾ ਦੇਖਣ ਨੂੰ ਨਹੀਂ ਮਿਲੇਗਾ। ਐਤਵਾਰ ਦਾ ਦਿਨ ਜੰਮੂ-ਕਸ਼ਮੀਰ ਅਤੇ ਦੇਸ਼ ਲਈ ਖਾਸ ਰਿਹਾ, ਕਿਉਂਕਿ ਅੱਜ ਸ਼੍ਰੀਨਗਰ ਸਕੱਤਰੇਤ ਤੋਂ ਸੂਬਾ ਦਾ ਝੰਡਾ ਉਤਾਰ ਕੇ ਉੱਥੇ ਤਿਰੰਗਾ ਲਹਿਰਾਇਆ ਗਿਆ ਹੈ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸ਼੍ਰੀਨਗਰ ਸੱਕਤਰੇਤ 'ਤੇ ਹੁਣ ਤਿਰੰਗਾ ਲਹਿਰਾਇਆ ਕਰੇਗਾ। ਧਾਰਾ ਹਟਣ ਤੋਂ ਬਾਅਦ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਹੋ ਗਿਆ ਅਤੇ ਹੁਣ ਪੂਰੇ ਦੇਸ਼ ਵਾਂਗ ਤਿਰੰਗਾ ਹੀ ਸਾਰੇ ਸਰਕਾਰੀ ਦਫਤਰਾਂ 'ਚ ਲਹਿਰਾਇਆ ਜਾਣਾ ਜ਼ਰੂਰੀ ਹੈ। 

ਧਾਰਾ-370 ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਹੁਣ ਇੱਥੋਂ ਦੇ ਸਾਰੇ ਸਰਕਾਰੀ ਦਫਤਰਾਂ 'ਚ ਤਿਰੰਗਾ ਹੀ ਲਹਿਰਾਇਆ ਜਾਵੇਗਾ। ਬਸ ਇੰਨਾ ਹੀ ਨਹੀਂ ਇੱਥੇ ਭਾਰਤੀ ਸੰਵਿਧਾਨ ਲਾਗੂ ਹੋਵੇਗਾ। ਸੂਬੇ ਵਿਚ ਪਹਿਲਾਂ ਕਿਸੇ ਬਾਹਰੀ ਸ਼ਖਸ ਨੂੰ ਜ਼ਮੀਨ ਖਰੀਦਣ 'ਤੇ ਵੀ ਪਾਬੰਦੀ ਸੀ। ਇਹ ਵਿਵਸਥਾ ਵੀ ਖਤਮ ਹੋ ਗਈ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਹੈ। ਧਾਰਾ-370 ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਦੱਸ ਦੇਈਏ ਕਿ ਐਤਵਾਰ ਤੋਂ ਪਹਿਲਾਂ ਤਿਰੰਗਾ ਅਤੇ ਜੰਮੂ-ਕਸ਼ਮੀਰ ਦਾ ਝੰਡਾ ਦੋਵੇਂ ਇਕੱਠੇ ਲੱਗੇ ਸਨ ਪਰ ਹੁਣ ਸਿਰਫ ਤਿਰੰਗਾ ਹੀ ਲਹਿਰਾਇਆ ਗਿਆ ਹੈ।

Tanu

This news is Content Editor Tanu