ਹਿਮਾਚਲ ’ਚ ਬਰਡ ਫਲੂ ਦੀ ਦੂਜੀ ਲਹਿਰ, 99 ਪੰਛੀ ਮ੍ਰਿਤਕ ਮਿਲੇ

04/07/2021 3:25:18 AM

ਸ਼ਿਮਲਾ - ਹਿਮਾਚਲ ਪ੍ਰਦੇਸ਼ ’ਚ ਬਰਡ ਫਲੂ ਦੀ ਦੂਜੀ ਲਹਿਰ ਦੇ ਚਲਦਿਆਂ ਪਿਛਲੇ 2 ਹਫਤਿਆਂ ’ਚ ਪੌਂਗ ਡੈਮ ਲੇਕ ’ਚ 99 ਪ੍ਰਵਾਸੀ ਪੰਛੀ ਮਾਰੇ ਗਏ ਹਨ। ਜੰਗਲਾਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪੌਂਗ ਡੈਮ ਲੇਕ ਸੈਂਕਚੁਰੀ ’ਚ ਜਨਵਰੀ ’ਚ ਬਰਡ ਫਲੂ ਨਾਲ ਲਗਭਗ 5000 ਪੰਛੀ ਇਕ ਮਹੀਨੇ ’ਚ ਮਾਰੇ ਗਏ ਸਨ। ਫਰਵਰੀ ’ਚ ਇਸ ’ਤੇ ਕਾਬੂ ਪਾਇਆ ਗਿਆ ਸੀ ਪਰ ਮਾਰਚ ਦੇ ਅਖੀਰ ’ਚ ਇਸ ਦਾ ਕਹਿਰ ਇਕ ਵਾਰ ਦੇਖਣ ਨੂੰ ਮਿਲਿਆ ਜਦ 25 ਮਾਰਚ ਨੂੰ ਇਥੇ ਦਰਜ਼ਨਾਂ ਪੰਛੀਆਂ ਦੇ ਕੰਕਾਲ ਮਿਲੇ ਸਨ। ਮੁੱਖ ਜੰਗਲਾਤ ਅਫਸਰ ਨੇ ਦੱਸਿਆ ਕਿ ਮ੍ਰਿਤ ਮਿਲੇ ਪੰਛੀਆਂ ’ਚ ਬਰਡ ਫਲੂ ਦੇ ਲੱਛਣ ਮਿਲੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati