ਖੇਤਰ ਵਿਸ਼ੇਸ਼ ਦੇ ਹਿਸਾਬ ਨਾਲ ਲਿਬਾਸ ਬ੍ਰਾਂਡਿੰਗ ਜਾਰੀ ਰਖੇਗੀ ਰੇਮੰਡ

07/16/2017 4:33:11 AM

ਕੋਲਕਾਤਾ— ਫੈਸ਼ਨ ਅਤੇ ਕਪੜੇ ਖੇਤਰ ਦੀ ਕੰਪਨੀ 'ਰੇਮੰਡ ਲਿਮਟਿਡ' ਆਪਣੇ ਖੇਤਰ ਅਧਾਰਿਤ ਪ੍ਰਧਾਨ ਬ੍ਰਾਂਡਿੰਗ ਦੀ ਪਹਿਲ ਨੂੰ ਜਾਰੀ ਰਖੇਗੀ। ਪਿਛਲੇ ਸਾਲ ਸ਼ੁਰੂ ਕੀਤੇ ਗਏ ਇਸ ਕਦਮ ਤੋਂ ਕੰਪਨੀ ਨੂੰ ਕਾਫੀ ਲਾਭ ਹੋਇਆ ਹੈ। ਰੇਮੰਡ ਦੇ ਉਪ ਪ੍ਰਧਾਨ ਅਤੇ ਵਿਕਰੀ ਦੇ ਮੁੱਖੀ ਰਾਮ ਭਟਨਾਗਰ ਨੇ ਕਿਹਾ ਕਿ ਅਸੀ ਖੇਤਰ ਵਿਸ਼ੇਸ਼ ਦੇ ਲਈ ਤਿਉਹਾਰਾ ਤੋਂ ਪਹਿਲਾਂ ਹੀ ਗਲਾਂਜੋਂ ਵਰਗੇ ਬ੍ਰਾਂਡ ਪੇਸ਼ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀ ਖੇਤਰ ਦੀ ਰੂਚੀ ਦੇ ਹਿਸਾਬ ਨਾਲ ਗਲਾਂਜੋਂ ਵਰਗੇ ਬ੍ਰਾਂਡ ਪੇਸ਼ ਕੀਤੇ ਹਨ। ਅਸੀ ਦੱਖਣੀ ਖੇਤਰ ਬਜ਼ਾਰ 'ਚ ਇਹ ਬ੍ਰਾਂਡ ਪੇਸ਼ ਕੀਤੇ ਹਨ ਅਤੇ ਹੋਰ ਬਜ਼ਾਰਾਂ 'ਚ ਵੀ ਇਹ ਰਣਨੀਤੀ ਅਪਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਣਨੀਤੀ ਨਾਲ ਹੁਣ ਤਕ 5 ਤੋਂ 7% ਤੋਂ ਜਿਆਦਾ ਦੀ ਵਿਕਰੀ ਹੋਈ ਹੈ। ਕਿਉਂਕਿ ਇਹ ਸਥਾਨਕ ਗਾਹਕਾਂ ਦੀ ਰੂਚੀ ਨੂੰ ਪੂਰਾ ਕਰਦਾ ਹੈ। ਇਸ ਲਈ ਗਲਾਂਜੋਂ ਕਲੈਕਸ਼ਣ ਰਾਜ਼ 'ਚ ਰੇਮੰਡ ਦੀਆਂ 40 ਦੁਕਾਨਾਂ, 50 ਮਲਟੀ ਬ੍ਰੈਂਡ ਦੁਕਾਨਾਂ ਅਤੇ ਕੁਝ ਹੋਰ ਛੋਟੀਆਂ ਕਾਰੋਬਾਰੀ ਦੁਕਾਨਾਂ 'ਤੇ ਉਪਲਬਧ ਕਰਵਾਈ ਜਾਵੇਗੀ।
ਭਟਨਾਗਰ ਨੇ ਕਿਹਾ ਕਿ ਕੰਪਨੀ ਛੋਟੇ ਸਹਿਰਾਂ ਵੱਲ ਧਿਆਨ ਦੇ ਰਹੀ ਹੈ ਅਤੇ ਅਗਲੇ 2 ਸਾਲਾਂ 'ਚ 3 ਤੋਂ 4 ਕ੍ਰਮ ਦੇ ਸ਼ਹਿਰਾਂ 'ਚ ਛੋਟੇ ਤੋਂਰ 'ਤੇ 300 ਦੁਕਾਨਾਂ ਖੋਲੀਆਂ ਜਾ ਸਕਦਿਆਂ ਹਨ।