ਦਿੱਲੀ ਪੁਲਸ ਦਾ ਦਾਅਵਾ- ਆਈ.ਐੱਸ ਬਾਰੇ ਸਰਚ ਕਰਦਾ ਸੀ ਜੇ.ਐੱਨ.ਯੂ. ਤੋਂ ਲਾਪਤਾ ਵਿਦਿਆਰਥੀ ਨਜੀਬ

03/21/2017 11:30:37 AM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਜੇ.ਐੱਨ.ਯੂ. ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਬਾਰੇ ਸਨਸਨੀਖੇਜ ਖੁਲਾਸਾ ਕੀਤਾ ਹੈ। ਦਿੱਲੀ ਪੁਲਸ ਨੇ ਹਾਈ ਕੋਰਟ ਨੂੰ ਸੌਂਪੇ ਦਸਤਾਵੇਜ਼ਾਂ ''ਚ ਦੱਸਿਆ ਹੈ ਕਿ ਨਜੀਬ ਗੂਗਲ ਅਤੇ ਯੂ-ਟਿਊਬ ''ਤੇ ਦੁਨੀਆ ਦੇ ਖੂੰਖਾਰ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਬਾਰੇ ਜਾਣਕਾਰੀਆਂ ਸਰਚ ਕਰਦਾ ਸੀ। ਉਹ ਆਈ.ਐੱਸ.ਦੀ ਵਿਚਾਰ ਆਧਾਰ, ਕਾਰਜਸ਼ੈਲੀ ਅਤੇ ਨੈੱਟਵਰਕ ਬਾਰੇ ਜਾਣਨਾ ਚਾਹੁੰਦਾ ਸੀ। ਰਿਪੋਰਟ ਅਨੁਸਾਰ ਦਿੱਲੀ ਪੁਲਸ ਨੇ ਨਜੀਬ ਅਹਿਮਦ ਦੇ ਕਮਰੇ ਤੋਂ ਲੈੱਪਟਾਪ ਬਰਾਮਦ ਕੀਤਾ ਸੀ, ਜਿਸ ਦੀ ਬ੍ਰਾਊਜਿੰਗ ਹਿਸਟਰੀ ਤੋਂ ਪਤਾ ਲੱਗਾ ਹੈ ਕਿ ਉਹ ਆਈ.ਐੱਸ.ਆਈ.ਐੱਸ. ਨਾਲ ਸੰਬੰਧੀ ਜਾਣਕਾਰੀਆਂ ਜੁਟਾਉਂਦਾ ਸੀ। ਉਸ ਨੇ ਆਈ.ਐੱਸ. ਨਾਲ ਸੰਬੰਧਤ ਕਈ ਵੀਡੀਓ ਯੂ-ਟਿਊਬ ''ਤੇ ਦੇਖੇ ਸਨ। ਉਹ ਜਾਣਨਾ ਚਾਹੁੰਦਾ ਸੀ ਕਿ ਕਿਵੇਂ ਅੱਤਵਾਦੀ ਸੰਗਠਨ ਆਈ.ਐੱਸ. ''ਚ ਸ਼ਾਮਲ ਹੋਇਆ ਜਾਂਦਾ ਹੈ।
ਦਿੱਲੀ ਪੁਲਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ 14 ਅਕਤੂਬਰ ਦੀ ਰਾਤ ਨਜੀਬ ਅਹਿਮਦ ਆਪਣੇ ਕਮਰੇ ''ਚ ਇਕ ਆਈ.ਐੱਸ.ਆਈ.ਐੱਸ. ਨੇਤਾ ਸਪੀਚ ਸੁਣ ਰਿਹਾ ਸੀ। ਉਸ ਸਮੇਂ ਏ.ਬੀ.ਵੀ.ਪੀ. ਦੇ ਮੈਂਬਰਾਂ ਨੇ ਉਸ ਦਾ ਦਰਵਾਜ਼ਾ ਖੜਕਾਇਆ ਸੀ। ਉਸ ਦੇ ਅਗਲੇ ਦਿਨ ਹੀ ਨਜੀਬ ਜੇ.ਐੱਨ.ਯੂ. ਤੋਂ ਲਾਪਤਾ ਹੋ ਗਿਆ ਸੀ। ਉਸੇ ਦਿਨ ਕੈਂਪਸ ''ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ''ਚ ਨਜੀਬ ਇਕ ਆਟੋ ਰਿਕਸ਼ੇ ''ਤੇ ਕਿਤੇ ਬਾਹਰ ਜਾਂਦਾ ਦਿਖਾਈ ਦਿੰਦਾ ਹੈ। ਉੱਥੇ ਹੀ ਲਾਈ ਡਿਟੈਕਟਰ ਟੈਸਟ ਮਾਮਲੇ ''ਚ ਦਿੱਲੀ ਦੀ ਇਕ ਕੋਰਟ ਨੇ 27 ਮਾਰਚ ਤੱਕ ਲਈ ਆਪਣਾ ਫੈਸਲਾ ਸੁਰੱਖਿਅਤ ਕਰ ਲਿਆ ਹੈ। ਦਿੱਲੀ ਪੁਲਸ ਨੇ 23 ਜਨਵਰੀ ਨੂੰ ਜਾਰੀ ਨੋਟਿਸ ''ਚ ਦਾਅਵਾ ਕੀਤਾ ਸੀ ਕਿ ਨਜੀਬ ਬਾਰੇ ਜਾਣਕਾਰੀ ਹਾਸਲ ਕਰਨ ਲਈ ਦੋਸ਼ੀ ਵਿਦਿਆਰਥੀਆਂ ਦਾ ਲਾਈ ਡਿਟੈਕਟਰ ਟੈਸਟ ਕਰਵਾਉਣਾ ਜ਼ਰੂਰੀ ਹੈ। ਦੋਸ਼ੀ ਵਿਦਿਆਰਥੀਆਂ ਨੇ ਇਹ ਟੈਸਟ ਕਰਵਾਉਣ ਤੋਂ ਇਨਕਾਰ ਕੀਤਾ ਅਤੇ ਉਹ ਇਸ ਮਾਮਲੇ ਨੂੰ ੱਦਾਲਤ ''ਚ ਲੈ ਗਏ। ਦੋਸ਼ੀ ਵਿਦਿਆਰਥੀਆਂ ਦੇ ਵਕੀਲ ਨੇ ਬਿਨਾਂ ਸਹਿਮਤੀ ਦੇ ਹੋਣ ਵਾਲੇ ਲਾਈ ਡਿਟੈਕਟਰ ਟੈਸਟ ਨੂੰ ਗੈਰ-ਕਾਨੂੰਨੀ ਦੱਸਿਆ ਸੀ।

Disha

This news is News Editor Disha