ਨਰੇਗਾ ਖੁਦਾਈ ਵਿੱਚ ਨਿਕਲੀ ਸੋਨੇ ਵਰਗੀ ਧਾਤ, ਸੀਲ ਕਰ ਜਾਂਚ ਲਈ ਭੇਜਿਆ

01/06/2021 10:18:50 PM

ਜੈਪੁਰ - ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ ਚਾਮੁੰਡੇਰੀ ਪਿੰਡ ਵਿੱਚ ਨਰੇਗਾ ਖੁਦਾਈ ਦੌਰਾਨ ਸੋਨੇ ਦੇ ਰੰਗ ਦੀ ਧਾਤ ਮਿਲੀ ਹੈ। ਹੁਣ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਉਤਸੁਕਤਾ ਹੈ ਕਿ ਇਹ ਸੋਨਾ ਹੈ ਜਾਂ ਫਿਰ ਹੋਰ ਕੋਈ ਧਾਤ। ਸਬ-ਡਵੀਜ਼ਨ ਅਧਿਕਾਰੀ ਨੇ ਇਸ ਨੂੰ ਜਾਂਚ ਲਈ ਭੇਜ ਦਿੱਤਾ ਹੈ।

ਮਹਾਦੇਵ ਮੰਦਰ ਕੋਲ ਬਣ ਰਹੇ ਤਾਲਾਬ ਨਿਰਮਾਣ ਕੰਮ ਵਿੱਚ ਤਿੰਨ ਮਨਰੇਗਾ ਜਨਾਨਾ ਮਜ਼ਦੂਰ ਕੰਮ ਕਰ ਰਹੀਆਂ ਸਨ, ਜਿਨ੍ਹਾਂ ਨੇ ਖੁਦਾਈ ਵਿੱਚ ਦੋ ਵੱਖ-ਵੱਖ ਧਾਤ ਨਿਕਲਣ 'ਤੇ ਮੇਟ ਜਵਾਨਾਰਾਮ ਪਰਮਾਰ ਨੂੰ ਦਿੱਤੀ। ਜਿਸ ਤੋਂ ਬਾਅਦ ਮੇਟ ਨੇ ਦੋਨਾਂ ਧਾਤਾਂ ਨੂੰ ਸਰਪੰਚ ਜਸਵੰਤਰਾਜ ਮੇਵਾੜਾ ਦੇ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ- ੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਮੇਵਾੜਾ ਨੇ ਰਗੜਿਆ ਤਾਂ ਅੰਦਰੋਂ ਪੀਲੇ ਰੰਗ ਦੀ ਧਾਤ ਵਿਖਾਈ ਦਿੱਤੀ, ਥਾਣਾ ਅਧਿਕਾਰੀ ਭੰਵਰਲਾਲ ਮਾਲੀ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਮਜ਼ਦੂਰਾਂ ਤੋਂ ਪੁੱਛਗਿੱਛ ਕੀਤੀ। ਉਥੇ ਹੀ ਸੂਚਨਾ ਮਿਲਦੇ ਹੀ ਬਾਲੀ ਸਬ-ਡਵੀਜ਼ਨ ਅਧਿਕਾਰੀ ਸ੍ਰੀਨਿਧੀ ਬੀਟੀ ਵੀ ਮਨਰੇਗਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਦੋਨਾਂ ਧਾਤ ਦਾ ਭਾਰ ਕਰਵਾਇਆ, ਜਿਸ ਦਾ ਭਾਰ ਕਰੀਬ 1 ਕਿੱਲੋ 850 ਗ੍ਰਾਮ ਸੀ।

ਖੁਦਾਈ ਵਿੱਚ ਸੋਨਾ ਮਿਲਣ ਦੀ ਸੂਚਨਾ ਮਿਲਦੇ ਹੀ ਲੋਕਾਂ ਵਿੱਚ ਭਾਜੜ ਮੱਚ ਗਈ। ਲੋਕ ਭਾਰੀ ਗਿਣਤੀ ਵਿੱਚ ਚਾਮੁੰਡੇਰੀ ਪਿੰਡ ਪੁੱਜਣ ਲੱਗੇ। ਹਾਲਾਂਕਿ ਘਟਨਾ ਸਥਾਨ 'ਤੇ ਪੁੱਜੇ ਵਪਾਰੀਆਂ ਨੇ ਧਾਤ ਦੀ ਜਾਂਚ ਕਰਨ 'ਤੇ ਤਾਂਬਾ ਹੋਣ ਦੀ ਸੰਭਾਵਨਾ ਜਤਾਈ। ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਸੋਨਾ, ਪਿੱਤਲ, ਚਾਂਦੀ ਹੈ ਜਾਂ ਲੋਹਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati