ਦਿੱਲੀ ''ਚ ਚੋਣ ਨਤੀਜਿਆਂ ਤੋਂ ਜਾਮੀਆ ''ਚ ਭੜਕੇ ਪ੍ਰਦਰਸ਼ਨਕਾਰੀ, ਤੋੜਿਆ ਬੈਰੀਕੇਟਿੰਗ

02/10/2020 7:09:33 PM

ਨਵੀਂ ਦਿੱਲੀ — ਚੋਣ ਨਤੀਜਿਆਂ ਤੋਂ ਪਹਿਲਾਂ ਇਕ ਵਾਰ ਫਿਰ ਜਾਮੀਆ ਇਲਾਕੇ 'ਚ ਸੀ.ਏ.ਏ. ਅਤੇ ਐੱਨ.ਸੀ.ਆਰ. ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ ਹੋ ਗਿਆ ਹੈ। ਪ੍ਰਦਰਸ਼ਨਕਾਰੀ ਸੁਰੱਖਿਆ ਕਰਮਚਾਰੀਆਂ ਨਾਲ ਭੀੜ੍ਹ ਗਏ ਅਤੇ ਬੈਰੀਕੇਟਿੰਗ ਤੋੜ ਦਿੱਤੀ। ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਲਗਾਤਾਰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਹੇ ਹਨ। ਦੱਸਣਯੋਗ ਹੈ ਕਿ ਜਾਮੀਆ ਤਾਲਮੇਲ ਕਮੇਟੀ ਪਿਛਲੇ ਕਰੀਬ 50 ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦਾ ਵਿਰੋਧ ਕਰ ਰਹੀ ਹੈ। ਕਮੇਟੀ ਨੇ ਜਾਮੀਆ ਤੋਂ ਸੰਸਦ ਤਕ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਖਿਲਾਫ ਸੋਮਵਾਰ ਨੂੰ ਵਿਰੋਧ ਮਾਰਚ ਸੱਦਿਆ ਸੀ ਪਰ ਓਖਲਾ 'ਚ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਟਿੰਗ ਤੋਣਨ ਦੀ ਕੋਸ਼ਿਸ਼ ਕੀਤੀ।


Inder Prajapati

Content Editor

Related News