ਹਿਮਾਚਲ: ਟ੍ਰੈਫਿਕ ਪੁਲਸ ਦਾ ਇਕ ਹੋਰ ਕਾਰਨਾਮਾ, ਹੁਣ ਸੋਲਨ ’ਚ ਖੜ੍ਹੀ ਸਕੂਟੀ ਦਾ ਰੋਹੜੂ ’ਚ ਕੱਟਿਆ ਚਾਲਾਨ

04/20/2022 12:27:23 PM

ਸੋਲਨ– ਟ੍ਰੈਫਿਕ ਪੁਲਸ ਦੀ ਕਥਿਤ ਲਾਪਰਵਾਹੀ ਆਮ ਲੋਕਾਂ ’ਤੇ ਭਾਰੀ ਪੈ ਰਹੀ ਹੈ। ਪਹਿਲਾਂ ਸ਼ਹਿਰ ’ਚ ਘਰ ਦੇ ਵਿਹੜੇ ’ਚ ਖੜ੍ਹੀ ਸਕੂਟੀ ਦਾ ਬਨਲਗੀ ’ਚ ਚਾਲਾਨ ਕੱਟਣ ਦਾ ਮਾਮਲਾ ਪੁਲਸ ਲਈ ਸਿਰਦਰਦ ਬਣ ਗਿਆ ਸੀ। ਹੁਣ ਚੰਬਾਘਾਟ ’ਚ ਬੇਰ ਪਿੰਡ ’ਚ ਘਰ ’ਚ ਖੜ੍ਹੀ ਸਕੂਟੀ ਦਾ ਰੋਹੜੂ ’ਚ 1000 ਰੁਪਏ ਦਾ ਚਾਲਾਨ ਕੱਟਿਆ ਗਿਆ ਹੈ। ਸਕੂਟੀ ਦੇ ਮਾਲਿਕ ਦੇ ਫੋਨ ’ਤੇ ਚਾਲਾਨ ਦਾ ਮੈਸੇਜ ਆਇਆ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਘਰ ’ਚ ਖੜ੍ਹੀ ਸਕੂਟੀ ਦਾ ਚਾਲਾਨ ਕਿਵੇਂ ਹੋ ਗਿਆ।

ਉਹ ਆਪਣੀ ਸਕੂਟੀ ਲੈ ਕੇ ਚੰਬਾਘਾਟ ’ਚ ਟ੍ਰੈਫਿਕ ਪੁਲਸ ਦੇ ਬੂਥ ’ਤੇ ਪਹੁੰਚਕੇ ਆਪਣੀ ਕਹਾਈ ਸੁਣਾਈ, ਉਸਨੂੰ ਲੱਗਾ ਸੀ ਕਿ ਚਾਲਾਨ ਸੋਲਨ ’ਚ ਹੋਇਆ ਹੈ ਪਰ ਆਵਾਜਾਈ ਚਾਲਾਨ ਦੇ ਵੈੱਬ ਪੋਰਟਲ ’ਤੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਹ ਚਾਲਾਨ ਸੋਲਨ ’ਚ ਨਹੀਂ ਸਗੋਂ ਰੋਹੜੂ ’ਚ ਸਬਜ਼ੀ ਮੰਡੀ ਨੇੜੇ ਹੋਇਆ ਹੈ ਅਤੇ ਉਸ ’ਤੇ ਬਾਈਕ ਦੀ ਫੋਟੋ ਹੈ। ਇਸਤੋਂ ਅਜਿਹਾ ਲੱਗ ਰਿਹਾ ਹੈ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਜਾਂਚ ਤਾਂ ਬਾਈਕ ਦਾ ਨੰਬਰ ਗਲਤ ਭਰ ਦਿੱਤਾ ਜਾਂ ਫਿਰ ਬਾਈਕ ’ਤੇ ਫਰਜ਼ੀ ਨੰਬਰ ਲਗਾਇਆ ਹੋਇਆ ਸੀ। 

ਐੱਚ.ਪੀ. 14ਸੀ-7182 ਨੰਬਰ ਸਕੂਟੀ ਦਾ ਹੈ ਜਦਕਿ ਮੌਕੇ ’ਤੇ ਬਾਈਕ ਦਾ ਚਾਲਾਨ ਹੋਇਆ ਹੈ। ਹਾਲਾਂਕਿ ਟ੍ਰੈਫਿਕ ਪੁਲਸ ਸੋਲਨ ਨੇ ਇਸਨੂੰ ਲੈ ਕੇ ਰੋਹੜੂ ਪੁਲਸ ਨਾਲ ਵੀ ਗੱਲ ਕੀਤੀ ਹੈ। ਸਕੂਟੀ ਮਾਲਿਕ ਨੂੰ 1000 ਰੁਪਏ ਦੇ ਚਾਲਾਨ ਤੋਂ ਰਾਹਤ ਮਿਲੀ ਹੈ ਜਾਂ ਨਹੀਂ, ਇਹ ਤਾਂ ਪਤਾ ਨਹੀਂ ਪਰ ਉਸਨੂੰ ਇਸਨੂੰ ਲੈ ਕੇ ਪਰੇਸ਼ਾਨ ਜ਼ਰੂਰ ਹੋਣਾ ਪਿਆ। ਸਕੂਟੀ ਮਾਲਿਕ ਅਸ਼ੋਕ ਨੇ ਦੱਸਿਆ ਕਿ ਉਸਦੀ ਸਕੂਟੀ ਘਰ ’ਚ ਖੜ੍ਹੀ ਸੀ। ਮੰਗਲਵਾਰ ਸਵੇਰੇ ਉਸਨੂੰ ਮੈਸੇਜ ਆਇਆ ਕਿ ਉਸਦੀ ਸਕੂਟ ਦਾ 1000 ਰੁਪਏ ਦਾ ਚਾਲਾਨ ਹੋ ਗਿਆ ਹੈ।

Rakesh

This news is Content Editor Rakesh