ਸਿੰਧੀਆਂ ਦਾ ਪਾਰਟੀ ਨੂੰ ਅਲਟੀਮੇਟਮ, ਸੂਬਾ ਪ੍ਰਧਾਨ ਬਣਾਓ ਨਹੀਂ ਤਾਂ ਛੱਡ ਦੇਵਾਗਾ ਕਾਂਗਰਸ

08/30/2019 11:39:54 AM

ਭੋਪਾਲ—ਮੱਧ ਪ੍ਰਦੇਸ਼ ’ਚ ਸੂਬਾ ਕਾਂਗਰਸ ਪ੍ਰਧਾਨ ਨੂੰ ਲੈ ਕੇ ਘਮਾਸਾਨ ਲਗਾਤਾਰ ਜਾਰੀ ਹੈ। ਕਰਨਾਟਕ, ਰਾਜਸਥਾਨ ਤੋਂ ਮੱਧ ਪ੍ਰਦੇਸ਼ ’ਚ ਵੀ ਕਾਂਗਰਸ ’ਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਬਗਾਵਤ ਦੇ ਇਹ ਸੁਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਜੋਤੀਰਾਦਿੱਤੀਆ ਸਿੰਧੀਆ ਦੇ ਹਨ। ਮਾਹਰਾਂ ਮੁਤਾਬਕ ਉਨ੍ਹਾਂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਓ ਨਹੀਂ ਤਾਂ ਉਹ ਪਾਰਟੀ ਛੱਡ ਦੇਣਗੇ।

ਜ਼ਿਕਰਯੋਗ ਹੈ ਕਿ ਸੀ. ਐੱਮ. ਕਮਲਨਾਥ ਦੇ ਸੂਬਾ ਪ੍ਰਧਾਨ ਦਾ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਤੋਂ ਬਾਅਦ ਕਈ ਨੇਤਾ ਦਾਅਵੇਦਾਰੀ ਠੋਕ ਰਹੇ ਹਨ। ਇਸ ਦੌੜ ’ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਜੈ ਸਿੰਘ, ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ, ਮੰਤਰੀ ਬਾਲਾ ਬਚਨ, ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿੱਤੀਆ ਸਿੰਧੀਆ ਸਮੇਤ ਕਈ ਦਿੱਗਜ਼ ਨੇਤਾਵਾਂ ਦੇ ਨਾਂ ਸਾਹਮਣੇ ਆਏ ਹਨ। ਇਸ ਦੌਰਾਨ ਸਿੰਧੀਆ ਨੇ ਇਸ ਅਹੁਦੇ ਦੀ ਮੰਗ ਕਰਦੇ ਹੋਏ ਪਾਰਟੀ ਨੂੰ ਧਮਕੀ ਦਿੱਤੀ ਹੈ। 

ਦੱਸ ਦੇਈਏ ਕਿ ਵੀਰਵਾਰ ਨੂੰ ਮੁੱਖ ਮੰਤਰੀ ਕਮਲਨਾਥ ਦਿੱਲੀ ਲਈ ਰਵਾਨਾ ਹੋਏ ਹਨ। ਉਨ੍ਹਾਂ ਦੇ ਇਸ ਦੌਰੇ ਨੂੰ ਸੂਬਾ ਪ੍ਰਧਾਨ ਅਹੁਦੇ ਦੇ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਦੇ ਨਾਂ ’ਤੇ ਇੱਕ-ਦੋ ਦਿਨਾਂ ਦੌਰਾਨ ਮੋਹਰ ਲੱਗ ਸਕਦੀ ਹੈ।

Iqbalkaur

This news is Content Editor Iqbalkaur