ਵਿਗਿਆਨੀਆਂ ਦਾ ਦਾਅਵਾ, ਬੱਚਿਆਂ ''ਚ ਕੋਰੋਨਾ ਨਾਲ ਮੌਤ ਦਾ ਖਤਰਾ ਹੁੰਦਾ ਹੈ ਕਾਫ਼ੀ ਘੱਟ

06/29/2020 4:18:24 PM

ਨਵੀਂ ਦਿੱਲੀ- ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧਦੇ ਹੋਏ ਇਕ ਕਰੋੜ ਇਕ ਲੱਖ ਤੋਂ ਵੱਧ ਹੋ ਗਏ ਹਨ ਅਤੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 5 ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਬੱਚਿਆਂ 'ਚ ਕੋਰੋਨਾ ਦਾ ਇਨਫੈਕਸ਼ਨ ਹੁੰਦਾ ਹੈ ਤਾਂ ਮੌਤ ਦਾ ਖਤਰਾ ਬੇਹੱਦ ਘੱਟ ਹੈ। ਜ਼ਿਆਦਾਤਰ ਬੱਚਿਆਂ 'ਚ ਇਨਫੈਕਸ਼ਨ ਤੋਂ ਬਾਅਦ ਹਲਕੇ ਲੱਛਣ ਦਿੱਸਦੇ ਹਨ। ਇਹ ਦਾਅਵਾ ਬ੍ਰਿਟੇਨ, ਯੂਰਪ, ਸਪੇਨ ਅਤੇ ਆਸਟਰੇਲੀਆ ਦੇ ਵਿਗਿਆਨੀਆਂ ਨੇ ਆਪਣੀ ਰਿਸਰਚ 'ਚ ਕੀਤਾ ਹੈ। ਵਿਗਿਆਨੀਆਂ ਨੇ 3 ਤੋਂ 18 ਸਾਲ ਦੇ 585 ਕੋਰੋਨਾ ਪੀੜਤਾਂ 'ਤੇ ਰਿਸਰਚ ਕੀਤੀ। ਰਿਸਰਚ 82 ਹਸਪਤਾਲਾਂ 'ਚ 1 ਤੋਂ 24 ਅਪ੍ਰੈਲ ਦਰਮਿਆਨ ਕੀਤੀ ਗਈ, ਜਦੋਂ ਯੂਰਪ 'ਚ ਮਹਾਮਾਰੀ ਆਪਣੇ ਸਿਖਰ 'ਤੇ ਸੀ। ਰਿਸਰਚ 'ਚ ਸਾਹਮਣੇ ਆਇਆ ਕਿ 62 ਫੀਸਦੀ ਮਰੀਜ਼ਾਂ ਨੂੰ ਹੀ ਹਸਪਤਾਲ 'ਚ ਭਰਤੀ ਕਰਨ ਦੀ ਨੌਬਤ ਆਏ। ਉੱਥੇ ਹੀ ਸਿਰਫ਼ 8 ਫੀਸਦੀ ਨੂੰ ਆਈ.ਸੀ.ਯੂ. ਦੀ ਜ਼ਰੂਰਤ ਪਈ।

ਵਿਗਿਆਨੀਆਂ ਅਨੁਸਾਰ, ਹੁਣ ਤੱਕ ਇੰਨੀ ਜ਼ਿਆਦਾ ਗਿਣਤੀ 'ਚ ਬੱਚਿਆਂ 'ਚ ਕੋਰੋਨਾ ਦੇ ਮਾਮਲੇ ਨਹੀਂ ਆਏ ਕਿ ਉਨ੍ਹਾਂ ਨੂੰ ਆਈ.ਸੀ.ਯੂ. ਦੀ ਜ਼ਰੂਰਤ ਪਏ। ਰਿਸਰਚ 'ਚ ਸ਼ਾਮਲ ਕੋਰੋਨਾ ਨਾਲ ਪੀੜਤ 582 ਬੱਚਿਆਂ 'ਚੋਂ 25 ਫੀਸਦੀ ਤਾਂ ਅਜਿਹੇ ਸਨ, ਜੋ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੇ ਸਨ। 379 ਮਰੀਜ਼ਾਂ 'ਚ ਬੁਖਾਰ ਵਰਗੇ ਲੱਛਣ ਦਿੱਸੇ। ਕਰੀਬ 50 ਫੀਸਦੀ ਮਰੀਜ਼ਾਂ ਦੇ ਰੇਸਿਪਰੇਟਰੀ ਟਰੈਕਟ (ਸਾਹ ਨਲੀ) 'ਚ ਇਨਫੈਕਸ਼ਨ ਹੋਇਆ। ਇਨ੍ਹਾਂ 'ਚੋਂ ਸਿਰਫ਼ 25 ਫੀਸਦੀ ਹੀ ਨਿਮੋਨੀਆ ਨਾਲ ਜੂਝੇ। 22 ਫੀਸਦੀ ਮਰੀਜ਼ਾਂ ਨੂੰ ਪੇਟ ਨਾਲ ਜੁੜੀ ਪਰੇਸ਼ਾਨੀ ਸੀ। 582 'ਚੋਂ 40 ਮਰੀਜ਼ਾਂ ਨੂੰ ਸਾਹ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੋਈ। 92 ਬੱਚਿਆਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਅਤੇ 87 ਫੀਸਦੀ ਨੂੰ ਆਕਸੀਜਨ ਲੈਣ ਦੀ ਜ਼ਰੂਰਤ ਨਹੀਂ ਪਈ। ਜਿਨ੍ਹਾਂ 25 ਬੱਚਿਆਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪਈ, ਉਨ੍ਹਾਂ ਨੂੰ ਇਕ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਤੱਕ ਆਕਸੀਜਨ ਦਿੱਤੀ ਗਈ। ਰਿਸਰਚ ਦੌਰਾਨ 4 ਮਰੀਜ਼ਾਂ ਦੀ ਮੌਤ ਹੋਈ। ਇਨ੍ਹਾਂ 'ਚੋਂ 2 ਪਹਿਲਾਂ ਹੀ ਕਿਸੇ ਬੀਮਾਰੀ ਨਾਲ ਪਰੇਸ਼ਾਨ ਸਨ। ਮਰਨ ਵਾਲੇ ਮਰੀਜ਼ਾਂ ਦੀ ਉਮਰ 10 ਤੋਂ ਵੱਧ ਸੀ।

DIsha

This news is Content Editor DIsha