ਚੰਦਰਯਾਨ-3 ਦਾ ਹਿੱਸਾ ਨਹੀਂ ਹੋਵੇਗੀ ਸਾਇੰਟਿਸਟ ਐੱਮ.ਵਨਿਤਾ

12/20/2019 2:02:16 PM

ਨਵੀਂ ਦਿੱਲੀ—ਚੰਦਰਯਾਨ-2 ਮਿਸ਼ਨ ਦੀ ਪ੍ਰੋਜੈਕਟ ਡਾਇਰੈਕਟਰ ਰਹੀ ਸਾਇੰਟਿਸਟ ਐੱਮ.ਵਨਿਤਾ ਇਸ ਵਾਰ ਚੰਦਰਯਾਨ-3 ਟੀਮ ਦਾ ਹਿੱਸਾ ਨਹੀਂ ਹੋਵੇਗੀ। ਚੰਦਰਯਾਨ-2 ਦੀ ਟੀਮ ਨੂੰ ਲੀਡ ਕਰਨ ਵਾਲੀ ਰਿਤੂ ਕਰਿਧਾਲ ਚੰਦਰਯਾਨ-3 ਮਿਸ਼ਨ ਦੀ ਅਗਵਾਈ ਕਰੇਗੀ। ਇਸਰੋ ਨੇ ਇਸਦੀ ਜਾਣਕਾਰੀ ਦਿੱਤੀ ਹੈ ਕਿ ਮਿਸ਼ਨ ਚੰਦਰਯਾਨ-3 ਲਈ ਐੱਮ.ਵਨਿਤਾ ਦੀ ਥਾਂ 'ਤੇ ਪੀ.ਵੀਰਾਮੂਤੁਵੇਲ ਨੂੰ ਨਿਯੁਕਤ ਕੀਤਾ ਜਾਵੇਗਾ। ਦੱਸ ਦੇਈਏ ਕਿ ਚੰਦਰਯਾਨ-2 ਦੇ ਨਾਲ ਭੇਜੇ ਗਏ ਲੈਂਡਰ ਵਿਕ੍ਰਮ ਸਫਲਤਾਪੂਰਵਕ ਲੈਂਡਿੰਗ ਨਹੀਂ ਕਰ ਸਕਿਆ ਸੀ। ਇਸ ਮਿਸ਼ਨ 'ਚ ਐੱਮ.ਵਨਿਤਾ ਦੀ ਟੀਮ ਚੰਦਰਯਾਨ-2 ਦੇ ਸਾਰੇ ਸਿਸਟਮ ਦੇ ਲਈ ਜ਼ਿੰਮੇਵਾਰ ਸੀ। ਐੱਮ. ਵਨਿਤਾ ਦੇ ਟਰਾਂਸਫਰ ਸਬੰਧੀ ਇਸਰੋ ਨੇ ਹੁਣ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਸਰੋ ਦੇ ਆਰਡਰ ਦੀ ਕਾਪੀ 'ਚ ਲਿਖਿਆ ਗਿਆ ਹੈ ਕਿ ਐੱਮ. ਵਨਿਤਾ ਸ਼ਾਨਦਾਰ ਸਾਇੰਟਿਸਟ ਅਤੇ ਚੰਦਰਯਾਨ-2 ਦੀ ਪ੍ਰੋਜੈਕਟ ਡਾਇਰੈਕਟਰ ਨੂੰ ਹੁਣ ਪੇਲੋਡ, ਡਾਟਾ ਮੈਨੇਜਮੈਂਟ ਐਂਡ ਸਪੇਸ ਐਸਟ੍ਰੋਨਾਮੀ ਏਰੀਆ (ਪੀ.ਡੀ.ਐੱਮ.ਐੱਸ.ਏ) ਦਾ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਜਾਂਦਾ ਹੈ। ਪੀ. ਵੀਰਾਮੂਤੁਵੇਲ ਦਾ ਇਸਰੋ ਦਫਤਰ ਤੋਂ ਟਰਾਂਸਫਰ ਕਰਕੇ ਉਨ੍ਹਾਂ ਨੂੰ ਚੰਦਰਯਾਨ-3 ਦਾ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸਰੋ ਨੇ ਡਿਪਟੀ ਪ੍ਰੋਜੈਕਟਰ ਡਾਇਰੈਕਟਰਾਂ 'ਚ ਬਦਲਾਅ ਕੀਤਾ ਹੈ। ਚੰਦਰਯਾਨ-3 ਮਿਸ਼ਨ ਲਈ ਇਸਰੋ ਨੇ 29 ਡਿਪਟੀ ਪ੍ਰੋਜੈਕਟ ਡਾਇਰੈਕਟਰਾਂ ਨੂੰ ਨਿਯੁਕਤ ਕੀਤਾ ਹੈ, ਜੋ ਮਿਸ਼ਨ ਨਾਲ ਸੰਬੰਧਿਤ ਵੱਖ-ਵੱਖ ਕੰਮਾਂ ਨੂੰ ਕਰਨਗੇ।

Iqbalkaur

This news is Content Editor Iqbalkaur