ਇਸ ਸਕੂਲ ''ਚ ਟੀਚਰ ਲਗਾਉਂਦੇ ਹਨ ਝਾੜੂ, ਵਿਦਿਆਰਥੀ ਚੁੱਕਦੇ ਹਨ ਕੂੜਾ

12/17/2017 4:00:43 PM

ਨਵੀਂ ਦਿੱਲੀ— ਇੱਥੋਂ ਦੇ ਸੋਨੀਆ ਵਿਹਾਰ ਦੇ ਸਾਢੇ ਤਿੰਨ ਪੁਸ਼ਤਾ ਸਥਿਤ ਐੱਮ.ਸੀ.ਡੀ. ਸਕੂਲ ਦੇ ਟੀਚਰ ਰੋਜ਼ਾਨਾ ਸਕੂਲ ਪੁੱਜ ਕੇ ਝਾੜੂ ਲਗਾਉਂਦੇ ਹਨ। ਇਸ ਤੋਂ ਬਾਅਦ ਵਿਦਿਆਰਥੀ ਕੂੜਾ ਚੁੱਕਦੇ ਹਨ, ਉਦੋਂ ਜਾ ਕੇ ਪੜ੍ਹਾਈ ਸ਼ੁਰੂ ਹੁੰਦੀ ਹੈ। ਇੱਥੇ 2 ਸ਼ਿਫਟਾਂ 'ਚ ਸਕੂਲ ਲੱਗਦਾ ਹੈ ਅਤੇ ਦੋਵੇਂ ਪ੍ਰਿੰਸੀਪਲ ਸਫਾਈ ਨੂੰ ਲੈ ਕੇ ਝਗੜਦੇ ਹਨ। ਇਹ ਜਾਣਕਾਰੀ ਸਥਾਨਕ ਲੋਕਾਂ ਨੇ ਦਿੱਤੀ ਹੈ। ਸਕੂਲ 'ਚ ਇਹ ਹਾਲਾਤ ਇਸ ਲਈ ਹਨ, ਕਿਉਂਕਿ ਇੱਥੇ ਕਈ ਮਹੀਨਿਆਂ ਤੋਂ ਸਫ਼ਾਈ ਕਰਮਚਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਦੀ ਸ਼ਿਕਾਇਤ ਕਈ ਵਾਰ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਉਨ੍ਹਾਂ ਨੇ ਹੁਣ ਤੱਕ ਧਿਆਨ ਨਹੀਂ ਦਿੱਤਾ ਹੈ। ਸਕੂਲ 'ਚ ਸਫ਼ਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਸੋਨੀਆ ਵਿਹਾਰ ਵਾਰਡ ਦੀ ਕੌਂਸਲਰ ਸੁਸ਼ਮਾ ਮਿਸ਼ਰਾ ਨੇ ਸ਼ਾਹਦਰਾ (ਨਾਰਥ) ਜੋਨ ਦੀ ਮੀਟਿੰਗ 'ਚ ਵੀ ਚੁੱਕਿਆ। ਕੌਂਸਲਰ ਨੇ ਜੋਨ 'ਚ ਆਯੋਜਿਤ ਮੀਟਿੰਗ 'ਚ ਸ਼ਿਕਾਇਤ ਕੀਤੀ ਕਿ ਪ੍ਰਾਇਮਰੀ ਸਕੂਲ 'ਚ 1500 ਬੱਚੇ ਪੜ੍ਹਦੇ ਹਨ। ਸਕੂਲ 'ਚ 20-20 ਅਧਿਆਪਕ ਹਨ। ਬੱਚਿਆਂ ਦੀ ਤੁਲਨਾ 'ਚ ਇਕ ਤਾਂ ਟੀਚਰਾਂ ਦੀ ਗਿਣੀ ਕਾਫੀ ਘੱਟ ਹੈ।
ਦੂਜੀ ਸਮੱਸਿਆ ਇਹ ਹੈ ਕਿ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਟੀਚਰਾਂ ਨੂੰ ਸਕੂਲ ਦੀ ਸਫਾਈ ਕਰਨੀ ਪੈਂਦੀ ਹੈ। ਇਸ ਨਾਲ ਕਲਾਸ ਸ਼ੁਰੂ ਹੋਣ 'ਚ ਦੇਰ ਹੁੰਦੀ ਹੈ। ਟੀਚਰ ਸਫਾਈ ਕਰਦੇ ਹਨ ਤਾਂ ਵਿਦਿਆਰਥੀ ਕੂੜ ਚੁੱਕਦੇ ਹਨ। 50 ਤੋਂ ਵਧ ਕਮਰਿਆਂ ਵਾਲੇ ਸਕੂਲ 'ਚ 6 ਮਹੀਨੇ ਪਹਿਲਾਂ ਹੀ ਸਫਾਈ ਕਰਮਚਾਰੀ ਰਿਟਾਇਰ ਹੋ ਚੁਕਿਆ ਹੈ। ਲੋਕਾਂ ਦੀ ਸ਼ਿਕਾਇਤ ਹੈ ਕਿ ਸਕੂਲ ਦੇ ਟਾਇਲਟ ਬਹੁਤ ਗੰਦੇ ਹਨ। ਕਦੇ-ਕਦੇ ਵਿਦਿਆਰਥੀਆਂ ਤੋਂ ਹੀ ਇਨ੍ਹਾਂ ਦੀ ਸਫ਼ਾਈ ਕਰਵਾਈ ਗਈ ਹੈ। ਵਾਰਡ ਦੀ ਕੌਂਸਲਰ ਸੁਸ਼ਮਾ ਮਿਸ਼ਰਾ ਦਾ ਕਹਿਣਾ ਹੈ ਕਿ ਇੰਨੇ ਵੱਡੇ ਸਕੂਲ 'ਚ ਸਫਾਈ ਕਰਮਚਾਰੀ ਨਾ ਹੋਣ ਨਾਲ ਚਾਰ ਪਾਸੇ ਅਵਿਵਸਥਾ ਹੈ। ਦੋਹਾਂ ਸ਼ਿਫਟਾਂ ਦੇ ਪ੍ਰਿੰਸੀਪਲ ਨੂੰ ਸਫ਼ਾਈ ਨੂੰ ਲੈ ਕੇ ਸ਼ਿਕਾਇਤ ਰਹਿੰਦੀ ਹੈ। ਉਹ ਇਕ-ਦੂਜੇ 'ਤੇ ਗੰਦਗੀ ਫੈਲਾਉਣ ਦਾ ਦੋਸ਼ ਲਗਾਉਂਦੇ ਹਨ।