ਕੇਰਲ ਦੇ ਸਕੂਲ ’ਚ ਕਲਾਸ ਰੂਮ ਦੇ ਅੰਦਰ ਪੂਜਾ ''ਤੇ ਵਿਵਾਦ, ਸਿੱਖਿਆ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ

02/15/2024 3:43:33 PM

ਕੋਝੀਕੋਡ (ਭਾਸ਼ਾ)- ਕੇਰਲ ਦੇ ਕੋਝੀਕੋਡ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਇਕ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ ਵਿਚ ਸੋਮਵਾਰ ਰਾਤ ਸਕੂਲ ਪ੍ਰਬੰਧਨ ਨੇ ਪੂਜਾ ਦਾ ਆਯੋਜਨ ਕੀਤਾ। ਸੱਤਾਧਾਰੀ ਸੀ. ਪੀ. ਆਈ. (ਐੱਮ) ਦੇ ਵਰਕਰ ਕਹੇ ਜਾਣ ਵਾਲੇ ਕੁਝ ਲੋਕਾਂ ਸਮੇਤ ਸਥਾਨਕ ਨਿਵਾਸੀਆਂ ਨੇ ਇਸ ਵਿਚ ਵਿਘਨ ਪਾਇਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਇਥੇ ਕੁਟੀਆਦੀ ਨੇੜੇ ਨੇਦੁਮਨੂਰ ਲੋਅਰ ਪ੍ਰਾਇਮਰੀ ਸਕੂਲ ਵਿਚ ਵਾਪਰੀ। ਇਸ ਮੁੱਦੇ ’ਤੇ ਵਿਵਾਦ ਤੋਂ ਬਾਅਦ ਸਿੱਖਿਆ ਮੰਤਰੀ ਵੀ. ਸਿਵਨਕੁੱਟੀ ਨੇ ਮੰਗਲਵਾਰ ਨੂੰ ਪਬਲਿਕ ਇੰਸਟ੍ਰਕਸ਼ਨ ਦੇ ਡਾਇਰੈਕਟਰ ਨੂੰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਅੰਦਰ ਪੂਜਾ ਦਾ ਆਯੋਜਨ ਕਰਨ ਦੀ ਘਟਨਾ ਬਾਰੇ ਤੁਰੰਤ ਰਿਪੋਰਟ ਸੌਂਪਣ ਲਈ ਕਿਹਾ।

ਇਹ ਵੀ ਪੜ੍ਹੋ : ਸਾਬਕਾ ਮੁਸਲਿਮ ਸਿਪਾਹੀ ਨੇ ਭਗਵਾਨ ਗਣੇਸ਼ ਜੀ ਦੀ ਬਣਾਈ ਮੂਰਤੀ

ਪੂਜਾ ਦਾ ਆਯੋਜਨ ਅਤੇ ਇਸ ਦੇ ਖਿਲਾਫ ਪ੍ਰਦਰਸ਼ਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਅਤੇ ਮੰਗਲਵਾਰ ਸਵੇਰੇ ਸਥਾਨਕ ਨਿਊਜ਼ ਚੈਨਲਾਂ ਵੱਲੋਂ ਵੀ ਪ੍ਰਸਾਰਿਤ ਕੀਤਾ ਗਿਆ। ਵੀਡੀਓ ’ਚ ਇਕ ਪੁਜਾਰੀ ਨੂੰ ਹਵਨ ਕਰਦੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਰਸਮ ਅੱਗੇ ਵਧੀ, ਕੁਝ ਲੋਕ ਪੁਜਾਰੀ ਦੇ ਆਲੇ-ਦੁਆਲੇ ਘੁੰਮਦੇ ਦੇਖੇ ਗਏ ਜਦੋਂ ਕਿ ਕੁਝ ਵਿਰੋਧ ਕਰਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਦੇਖੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha