ਸਕੂਲ ''ਚ ਬੇਹੋਸ਼ ਹੋਈ 10ਵੀਂ ਦੀ ਵਿਦਿਆਰਥਣ ਨਿਕਲੀ ਗਰਭਵਤੀ

11/19/2017 5:01:53 PM

ਚੇਨਈ— ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਇਕ ਸਰਕਾਰੀ ਸਕੂਲ 'ਚ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਚੱਕਰ ਆਉਣ 'ਤੇ ਜਦੋਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਰਿਪੋਰਟ ਅਨੁਸਾਰ ਵਿਦਿਆਰਥਣ ਗਰਭਵਤੀ ਨਿਕਲੀ। ਇਸ ਮਾਮਲੇ 'ਚ ਸ਼ਨੀਵਾਰ ਨੂੰ ਪੁਲਸ ਨੇ ਵਿਦਿਆਰਥਣ ਦੇ 27 ਸਾਲਾ ਗੁਆਂਢੀ ਨੂੰ ਉਸ ਨਾਲ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਅਤੇ ਕੋਰਟ ਵੱਲੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। ਘਟਨਾ ਅਨੁਸਾਰ ਸ਼ੁੱਕਰਵਾਰ ਨੂੰ ਸਕੂਲ ਦੌਰਾਨ ਹੀ ਵਿਦਿਆਰਥਣ ਬੇਹੋਸ਼ ਹੋ ਕੇ ਡਿੱਗ ਗਈ। ਇਸ 'ਤੇ ਘਬਰਾਏ ਸਕੂਲ ਪ੍ਰਸ਼ਾਸਨ ਨੇ ਜਲਦੀ 'ਚ ਪ੍ਰਾਈਵੇਟ ਹਸਪਤਾਲ ਲਿਜਾ ਕੇ ਭਰਤੀ ਕਰਵਾਇਆ ਅਤੇ ਲੜਕੀ ਦੇ ਘਰਵਾਲਿਆਂ ਨੂੰ ਜਾਣਕਾਰੀ ਦਿੱਤੀ। ਇੱਥੇ ਵਿਦਿਆਰਥਣ ਦੀ ਪ੍ਰੈਗਨੈਂਸੀ ਟੈਸਟ ਪਾਜੀਟਿਵ ਹੋਣ 'ਤੇ ਲੜਕੀ ਦੀ ਮਾਂ ਬੇਟੀ ਨੂੰ ਸਰਕਾਰੀ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਇਕ ਪ੍ਰੀਖਣ ਤੋਂ ਬਾਅਦ ਸਥਾਨਕ ਪੁਲਸ ਨੂੰ ਇਕ ਸਕੂਲੀ ਵਿਦਿਆਰਥਣ ਦੇ ਗਰਭਪਾਤ ਲਈ ਹਸਪਤਾਲ ਆਉਣ ਦੀ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲੜਕੀ ਅਤੇ ਉਸ ਦੀ ਮਾਂ ਤੋਂ ਸਵਾਲ ਕੀਤੇ। ਇਸ ਤੋਂ ਬਾਅਦ ਵਿਦਿਆਰਥਣ ਨ ੇਦੱਸਿਆ ਕਿ ਉਹ ਆਪਣੇ ਗੁਆਂਢ 'ਚ ਰਹਿਣ ਵਾਲੇ ਇਕ ਨਿਰਮਾਣ ਮਜ਼ਦੂਰ ਨਾਲ ਪਿਆਰ ਕਰਨ ਲੱਗੀ ਸੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਦੋਵੇਂ ਇਕ-ਦੂਜੇ ਨੂੰ ਪਿਛਲੇ ਤਿੰਨ ਸਾਲਾਂ ਤੋਂ ਜਾਣਦੇ ਸਨ। ਉਹ ਹਮੇਸ਼ਾ ਆਪਸ 'ਚ ਮਿਲਦੇ ਵੀ ਸਨ। ਲੜਕੀ ਦੇ ਪਿਤਾ ਕੁਲੀ ਦਾ ਕੰਮ ਕਰਦੇ ਸਨ ਅਤੇ ਪਰਿਵਾਰ ਉੱਤਰੀ ਚੇਨਈ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਬਾਅਦ 'ਚ ਮਾਮਲੇ ਨੂੰ ਇਕ ਮਹਿਲਾ ਪੁਲਸ ਸਟੇਸ਼ਨ 'ਚ ਟਰਾਂਸਫਰ ਕਰ ਦਿੱਤਾ ਗਿਆ, ਜਿੱਥੇ ਪਾਸਕੋ ਐਕਟ ਦੇ ਅਧੀਨ ਕੇਸ ਰਜਿਸਟਰ ਕੀਤਾ ਗਿਆ।