SC ਤੋਂ ਚਿਨਮਯਾਨੰਦ ਨੂੰ ਜ਼ਮਾਨਤ ਮਾਮਲੇ ''ਚ ਰਾਹਤ, ਕੇਸ ਟ੍ਰਾਂਸਫਰ ''ਤੇ ਸਰਕਾਰ ਨੂੰ ਨੋਟਿਸ

03/03/2020 4:22:12 PM

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਕਾਨੂੰਨ ਦੀ ਇਕ ਵਿਦਿਆਰਥਣ ਨਾਲ ਜਬਰ ਜ਼ਨਾਹ ਦੇ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਨੂੰ ਮਿਲੀ ਜ਼ਮਾਨਤ ਰੱਦ ਕਰਨ ਤੋਂ ਅੱਜ ਭਾਵ ਮੰਗਲਵਾਰ ਸਪੱਸ਼ਟ ਨਾਂਹ ਕਰ ਦਿੱਤੀ। ਅਦਾਲਤ ਨੇ ਮੁਕੱਦਮੇ ਨੂੰ ਦਿੱਲੀ ਤਬਦੀਲ ਕਰਨ ਬਾਰੇ ਇਕ ਵੱਖਰੀ ਪਟੀਸ਼ਨ 'ਤੇ ਯੂ.ਪੀ ਸਰਕਾਰ ਅਤੇ ਚਿਨਮਯਾਨੰਦ ਨੂੰ ਨੋਟਿਸ ਜਾਰੀ ਕੀਤਾ।

PunjabKesari

ਮਾਨਯੋਗ ਜੱਜ ਅਸ਼ੋਕ ਭੂਸ਼ਨ ਅਤੇ ਨਵੀਨ ਸਿਨਹਾ 'ਤੇ ਅਧਾਰਤ ਡਵੀਜ਼ਨ ਬੈਂਚ ਨੇ ਪੀੜਤ ਕੁੜੀ ਦੇ ਪਿਤਾ ਵੱਲੋਂ ਪੇਸ਼ ਵਕੀਲ ਦੀਆਂ ਦਲੀਲਾਂ ਸੁਣਨ ਪਿੱਛੋਂ ਵੱਖ-ਵੱਖ ਨੋਟਿਸ ਜਾਰੀ ਕਰ ਕੇ 4 ਹਫਤੇ ਅੰਦਰ ਜਵਾਬ ਦੇਣ ਲਈ ਕਿਹਾ। ਦੱਸਣਯੋਗ ਹੈ ਕਿ ਹਾਈ ਕੋਰਟ ਨੇ 3 ਫਰਵਰੀ ਨੂੰ ਚਿਨਮਯਾਨੰਦ ਨੂੰ ਜ਼ਮਾਨਤ ਦੇ ਦਿੱਤੀ ਸੀ, ਜਿਨ੍ਹਾਂ ਨੂੰ ਜਬਰ ਜ਼ਨਾਹ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ।


Iqbalkaur

Content Editor

Related News