SBI ਆਯੋਜਿਤ ਕਰੇਗਾ ਗਾਹਕਾਂ ਲਈ ਰਾਸ਼ਟਰ ਪੱਧਰੀ ਸੰਮੇਲਨ

05/24/2019 5:12:34 PM

ਮੁੰਬਈ — ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਸਮਝਣ ਲਈ ਅਤੇ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਉਹ 28 ਮਈ ਨੂੰ ਗਾਹਕਾਂ ਲਈ ਇਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ। ਇਸ ਪਹਿਲ ਦੇ ਤਹਿਤ ਬੈਂਕ ਆਪਣੇ 17 ਸਥਾਨਕ ਮੁੱਖ ਦਫਤਰਾਂ(LHO) ਦੇ ਜ਼ਰੀਏ 500 ਤੋਂ ਜ਼ਿਆਦਾ ਸਥਾਨਾਂ 'ਤੇ ਮਿਲਣ ਸਮਾਰੋਹ ਦਾ ਆਯੋਜਨ ਕਰੇਗਾ। ਇਸ ਦੇ ਤਹਿਤ ਬੈਂਕ ਦਾ ਟੀਚਾ ਇਕ ਲੱਖ ਤੋਂ ਜ਼ਿਆਦਾ ਗਾਹਕਾਂ ਨਾਲ ਸੰਪਰਕ ਸਥਾਪਤ ਕਰਨਾ ਹੈ।

ਬੈਂਕ ਦੇ ਮੈਨੇਜਿੰਗ ਡਾਇਰੈਕਟਰ ਪੀ.ਕੇ. ਗੁਪਤਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ, ' ਇਸ ਦਾ ਉਦੇਸ਼ ਲੋਕਾਂ ਨਾਲ ਸੰਪਰਕ ਬਣਾ ਕੇ ਗਾਹਕਾਂ ਅੰਦਰ ਬੈਂਕ ਨੂੰ ਲੈ ਕੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਅਸੀਂ ਇਸ ਵੱਡੇ ਸੰਮੇਲਨ 'ਚ ਗਾਹਕਾਂ ਦੀ ਹਿੱਸੇਦਾਰੀ ਨੂੰ ਲੈ ਕੇ ਆਸਵੰਦ ਹਾਂ। ਇਸ ਕੋਸ਼ਿਸ਼ ਨਾਲ ਗਾਹਕਾਂ ਦਾ ਅਨੁਭਵ ਬਿਹਤਰ ਹੋਵੇਗਾ ਅਤੇ ਉਨ੍ਹਾਂ ਦੀ ਉਮੀਦ 'ਤੇ ਖਰੇ ਉਤਰਣ 'ਚ ਸਾਨੂੰ ਸਹਾਇਤਾ ਮਿਲੇਗੀ।'

ਬੈਂਕ ਦੇ ਸੀਨੀਅਰ ਅਧਿਕਾਰੀ ਇਸ ਬੈਠਕ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੇ ਦੌਰਾਨ ਗਾਹਕ ਬੈਂਕ ਦੇ ਕਰਮਚਾਰੀਆਂ ਨਾਲ ਗੱਲ ਕਰ ਸਕਣਗੇ। ਇਸ ਦੌਰਾਨ ਉਹ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਅਤੇ ਉਤਪਾਦ ਅਤੇ ਸੇਵਾਵਾਂ ਦੇ ਬਾਰੇ ਆਪਣੀ ਰਾਏ ਦੇ ਸਕਣਗੇ।