ਸਾਉਣ ਦਾ ਪਹਿਲਾ ਸੋਮਵਾਰ : 25 ਲੋਕਾਂ ਨੇ ਨਦੀ ''ਚ ਡੁੱਬਕੀ ਲਗਾ ਕੇ ਫੜੇ 300 ਸੱਪ, ਕੀਤੀ ਪੂਜਾ

07/23/2019 12:32:32 PM

ਸਮਸਤੀਪੁਰ— ਸਾਉਣ ਦੇ ਪਹਿਲੇ ਸੋਮਵਾਰ ਨੂੰ ਹਰ ਪਾਸੇ ਮੰਦਰਾਂ 'ਚ ਬਹੁਤ ਭੀੜ ਦੇਖਣ ਨੂੰ ਮਿਲੀ। ਉੱਥੇ ਹੀ ਬਿਹਾਰ ਦੇ ਸਮਸਤੀਪੁਰ 'ਚ ਸਾਉਣ ਦੇ ਪਹਿਲੇ ਸੋਮਵਾਰ ਨੂੰ ਬੂਢੀ ਗੰਡਕ ਨਦੀ 'ਚ 25 ਲੋਕਾਂ ਡੁੱਬਕੀ ਲਗਾ ਕੇ 300 ਤੋਂ ਵਧ ਸੱਪ ਫੜੇ। ਫਿਰ ਸਿੰਘੀਆ ਘਾਟ ਤੋਂ ਭਗਵਤੀ ਮੰਦਰ ਲਿਜਾ ਕੇ ਉਨ੍ਹਾਂ ਦੀ ਪੂਜਾ ਕੀਤੀ। ਲੋਕ ਇਨ੍ਹਾਂ ਸੱਪਾਂ ਨੂੰ ਗਲੇ, ਹੱਥ ਅਤੇ ਗਲੇ 'ਚ ਲਪੇਟ ਕੇ ਮੰਦਰ ਪਹੁੰਚੇ। ਸ਼ਰਧਾਲੂ ਚੱਲ ਰਹੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਨਾਗਪੰਚਮੀ ਤੋਂ ਪਹਿਲਾਂ ਹੋਣ ਵਾਲੀ ਪੂਜਾ ਲਈ ਲੋਕ ਹਰ ਸਾਲ ਨਦੀ 'ਚੋਂ ਸੱਪ ਫੜਦੇ ਹਨ।

ਇਸ ਮੌਕੇ ਭਗਤ ਰਾਮ ਸਿੰਘ ਨਾਂ ਦੇ ਵਿਅਕਤੀ ਨੇ ਸਭ ਤੋਂ ਵਧ 30 ਸੱਪ ਫੜੇ। ਮੰਦਰ ਜਾਂਦੇ ਸਮੇਂ ਉਨ੍ਹਾਂ ਨੇ ਇਸ ਸੱਪ ਮੂੰਹ 'ਚ ਵੀ ਦਬਾ ਰੱਖਿਆ ਸੀ। ਸਥਾਨਕ ਲੋਕ ਦੱਸਦੇ ਹਨ ਕਿ ਉਨ੍ਹਾਂ ਦੇ ਵੱਡੇ-ਵਡੇਰੇ 1868 ਤੋਂ ਮਾਤਾ ਵਿਸ਼ਧ ਦੀ ਪੂਜਾ ਕਰਦੇ ਆ ਰਹੇ ਹਨ। ਇਸ ਪੂਜਾ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚਦੇ ਹਨ।


DIsha

Content Editor

Related News